ਕਰਿਆਣਾ ਦੁਕਾਨ ਦੀ ਆੜ ’ਚ ਸ਼ਰਾਬ ਵੇਚਦਾ ਕਾਬੂ, 24 ਬੋਤਲਾਂ ਹੋਈਆਂ ਬਰਾਮਦ
Thursday, Apr 16, 2026 - 04:47 PM (IST)
ਗੁਰਦਾਸਪੁਰ(ਵਿਨੋਦ): ਆਬਕਾਰੀ ਇੰਸਪੈਕਟਰ ਦੀਪਕ ਕੁਮਾਰ (ਸਰਕਲ ਗੁਰਦਾਸਪੁਰ) ਅਤੇ ਆਬਕਾਰੀ ਪੁਲਸ ਜੀ.ਪੀ.ਐੱਸ ਨੇ ਤਿੱਬੜ ਪੁਲਸ ਦੇ ਐੱਸ.ਐੱਚ.ਓ ਨਾਲ ਮਿਲ ਕੇ ਮੁਸਤਫਾਬਾਦ, ਕਾਲਾ ਨੰਗਲ, ਦਿਓਲ, ਆਲੇਚੱਕ, ਪਾਹੜਾ, ਬੱਬੇਹਾਲੀ, ਤਿੱਬੜ ਅਤੇ ਸਿੰਧਵਾ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਸ਼ੱਕੀ ਘਰਾਂ ਅਤੇ ਦੁਕਾਨਾਂ ਦੀ ਵੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ
ਆਬਕਾਰੀ ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਪਾਹੜਾ ਪਿੰਡ ਵਿੱਚ ਰਿੰਕੁ ਕਰਿਆਨਾ ਦੀ ਦੁਕਾਨ ਦੀ ਤਲਾਸ਼ੀ ਦੌਰਾਨ, ਜੀ.ਐੱਸ.ਪੀ ਪੁਲਸ ਨੇ ਦੁਕਾਨ ਦੇ ਪਿੱਛੇ ਤੋਂ ਰਾਇਲ ਸਟੈਗ ਦੀਆਂ 12 ਬੋਤਲਾਂ ਅਤੇ ਪੰਜਾਬ ਹੌਰਨ ਵਿਸਕੀ ਦੀਆਂ 12 ਬੋਤਲਾਂ ਬਰਾਮਦ ਕੀਤੀਆਂ।
ਇਹ ਵੀ ਪੜ੍ਹੋ- ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ ਮੈਂਬਰਾਂ ਦੀ ਜਾਂਚ ਜਾਰੀ
ਇਸ ਸਬੰਧੀ ਤਿੱਬੜ ਪੁਲਸ ਸਟੇਸ਼ਨ ਵਿੱਚ ਐੱਫ.ਆਈ.ਆਰ ਦਰਜ ਕੀਤੀ ਗਈ। ਦੋਸ਼ੀ ਰਿੰਕੂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਸਰਕਲ ਗੁਰਦਾਸਪੁਰ ਦੇ ਕੁਝ ਆਹਤਿਆਂ/ਰੈਸਟੋਰੈਂਟਾਂ ਤੇ ਵੀ ਚੈਕਿੰਗ ਕੀਤੀ ਗਈ। ਪਰ ਤਲਾਸ਼ੀ ਦੌਰਾਨ ਕੋਈ ਬੇਨਿਯਮੀਆਂ ਨਹੀਂ ਮਿਲੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
