ਜ਼ਿਮੀਂਦਾਰਾਂ ਨੇ ਖੇਤਾਂ ’ਚੋਂ ਤਾਰਾਂ ਚੋਰੀ ਕਰਨ ਵਾਲੇ ਨੂੰ ਰੰਗੇ ਹੱਥੀਂ ਫੜ ਕੀਤਾ ਪੁਲਸ ਹਵਾਲੇ

Wednesday, Apr 27, 2022 - 06:45 PM (IST)

ਜ਼ਿਮੀਂਦਾਰਾਂ ਨੇ ਖੇਤਾਂ ’ਚੋਂ ਤਾਰਾਂ ਚੋਰੀ ਕਰਨ ਵਾਲੇ ਨੂੰ ਰੰਗੇ ਹੱਥੀਂ ਫੜ ਕੀਤਾ ਪੁਲਸ ਹਵਾਲੇ

ਵਲਟੋਹਾ (ਗੁਰਮੀਤ ਸਿੰਘ) - ਆਏ ਦਿਨ ਜ਼ਿਮੀਂਦਾਰਾਂ ਦੇ ਖੇਤਾਂ ਵਿੱਚੋਂ ਤਾਰਾ ਸਟਾਰਟਰ ਟਰਾਂਸਫਾਰਮਰਾਂ ਵਿਚੋਂ ਤੇਲ ਆਦਿ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਲੈ ਕੇ ਜ਼ਿਮੀਂਦਾਰ ਪਰੇਸ਼ਾਨੀ ਦੇ ਆਲਮ ਵਿੱਚ ਹਨ। ਅਜਿਹਾ ਹੀ ਇਕ ਹੋਰ ਮਾਮਲਾ ਕਸਬਾ ਵਲਟੋਹਾ ਤੋਂ ਬੀਤੇ ਦੋ ਤਿੰਨ ਦਿਨ ਪਹਿਲਾਂ ਸਾਹਮਣੇ ਆਇਆ ਸੀ, ਜਿੱਥੇ ਇਕ ਚੋਰ ਵੱਲੋਂ ਬੀਤੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਖੇਤਾਂ ਵਿਚੋਂ ਸਟਾਟਰ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਅਤੇ ਬਿਜਲੀ ਦੀ ਐੱਲ.ਟੀ.ਲਾਈਨ ਦੀਆਂ ਤਾਰਾਂ ਦੀ ਚੋਰੀ ਕੀਤੀ ਜਾ ਰਹੀ ਸੀ।

ਜ਼ਿਮੀਂਦਾਰ ਨੇ ਇਸ ਚੋਰੀ ਦੀ ਘਟਨਾ ਨੂੰ ਰੋਕਣ ਲਈ ਚੌਕਸੀ ਵਰਤਦਿਆਂ ਅੱਜ ਇਕ ਚੋਰ ਨੂੰ ਰੰਗੇ ਹੱਥੀਂ ਫੜ ਕੇ ਉਸ ਪਾਸੋਂ ਚੋਰੀ ਕੀਤੀ ਸਿਲਵਰ ਦੀ ਐਲਟੀ ਲਾਈਨ ਵਾਲੀ ਕਰੀਬ 26 ਕਿੱਲੋ ਤਾਰ ਬਰਾਮਦ ਕਰ ਵਲਟੋਹਾ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਵਲਟੋਹਾ ਵਿਖੇ ਦਰਖ਼ਾਸਤ ਦਿੰਦਿਆਂ ਜ਼ਿਮੀਂਦਾਰ ਗੁਰਵੇਲ ਸਿੰਘ ਪੁੱਤਰ ਬਲਵਿੰਦਰ ਸਿੰਘ, ਕੰਵਲਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਪਰਮਜੀਤ ਸਿੰਘ ਦਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਵਲਟੋਹਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚੋਂ ਸਟਾਰਟਰ ਚੋਰੀ ਅਤੇ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਹੋਣ ਦੇ ਨਾਲ ਐਲਟੀ ਲਾਈਨ ਦੀਆਂ ਤਾਰਾਂ ਦੀ ਲਗਾਤਾਰ ਚੋਰੀ ਹੋ ਰਹੀ ਸੀ। ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਨਿਜ਼ਾਤ ਪਾਉਣ ਲਈ ਉਨ੍ਹਾਂ ਵੱਲੋਂ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ।

ਖੇਤਾਂ ਵਿੱਚੋਂ ਲੰਘਦੀ ਐੱਲ.ਟੀ. ਲਾਈਨ ਦੀ ਕਰੀਬ ਇੱਕ ਕਿੱਲਾ ਤਾਰ ਨੂੰ ਚੋਰੀ ਕਰਨ ਵਾਲਾ ਵਿਅਕਤੀ ਗੁਰਸੇਵਕ ਸਿੰਘ ਉਰਫ ਸੋਨੂੰ ਪੁੱਤਰ ਦਰਸ਼ਨ ਸਿੰਘ ਨੂੰ ਉਨ੍ਹਾਂ ਨੇ ਅੱਜ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਵਲੋਂ ਚੋਰੀ ਕੀਤੇ ਸਾਮਾਨ ਨੂੰ ਅਮਰਕੋਟ ਰੋਡ ’ਤੇ ਸਥਿਤ ਇਕ ਕਬਾੜੀਏ ਨੂੰ ਵੇਚਿਆ ਜਾਂਦਾ ਸੀ। ਇਸ ਸਬੰਧੀ ਬਿਜਲੀ ਵਿਭਾਗ ਦੇ ਲਾਈਨਮੈਨ ਗੁਰਜਿੰਦਰਪਾਲ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਖਪਤਕਾਰਾਂ ਨੂੰ ਵਿਸਵਾਸ਼ ਦਿਵਾਇਆ ਹੈ ਕਿ ਉਕਤ ਚੋਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਪੂਰੇ ਮਾਮਲੇ ਸਬੰਧੀ ਤਫਤੀਸ਼ ਕਰ ਰਹੇ ਏ.ਐੱਸ.ਆਈ. ਦਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦਰਖ਼ਾਸਤ ਮਿਲੀ ਹੈ। ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।


author

rajwinder kaur

Content Editor

Related News