ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
Monday, Oct 15, 2018 - 04:22 PM (IST)

ਖਾਲੜਾ, ਭਿੱਖੀਵਿੰਡ (ਰਾਜੀਵ, ਸੁਖਚੈਨ, ਅਮਨ) : ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਨਾਰਲੀ ਵਿਖੇ ਇਕ ਨੌਜਵਾਨ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਵਿਜੇਪਾਲ ਸਿੰਘ ਤੇ ਅਕਾਸ਼ਦੀਪ ਸਿੰਘ ਮੋਟਰਸਾਈਕਲ 'ਤੇ ਮਾਨ ਫਾਰਮ 'ਤੇ ਵੇਟਰ ਦੇ ਕੰਮ ਲਈ ਜਾ ਰਹੇ ਸਨ। ਉਹ ਜਦ ਬਿਜਲੀ ਘਰ ਨਾਰਲੀ ਨੇੜੇ ਰੋਡ ਕਰਾਸ ਕਰਨ ਲੱਗੇ ਤਾਂ ਦੋਵੇਂ ਮੋਟਰਸਾਈਕਲ ਸਮੇਤ ਸੜਕ 'ਤੇ ਡਿੱਗ ਗਏ ਤੇ ਦਾਣਾ ਮੰਡੀ ਵਲੋਂ ਆ ਰਹੇ ਟਰੈਕਟਰ ਟਰਾਲੀ ਨੇ ਅਕਾਸ਼ਦੀਪ ਸਿੰਘ (14) ਨੂੰ ਕੁਚਲ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਟਰੈਕਟਰ ਟਰਾਲੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।