ਖੇਤਾਂ ''ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ

Friday, Aug 10, 2018 - 12:24 PM (IST)

ਖੇਤਾਂ ''ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ

ਖਡੂਰ ਸਾਹਿਬ (ਕੁਲਾਰ, ਗਿੱਲ) : ਸਥਾਨਕ ਨਗਰ ਦੇ ਖੇਤਾਂ 'ਚੋਂ ਇਕ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਸ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਇਤਲਾਹ ਦਿੱਤੀ ਗਈ ਕਿ ਖਡੂਰ ਸਾਹਿਬ ਤੋਂ ਖੁਆਸਪੁਰ ਨੂੰ ਜਾਂਦੀ ਸੜਕ ਦੇ ਨਾਲ ਲਗਦੇ ਖੇਤਾਂ 'ਚ ਇਕ ਅਣਪਛਾਤੀ ਔਰਤ (50) ਦੀ ਲਾਸ਼ ਪਈ ਹੈ, ਜਿਸ ਦੇ ਸਿਰ ਤੋਂ ਵਾਲ ਕੱਟੇ ਹੋਏ ਹਨ। ਪੁਲਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਲਿਆ। ਲਾਸ਼ ਦੀ ਪਛਾਣ ਲਈ 72 ਘੰਟਿਆਂ ਲਈ ਉਸ ਨੂੰ ਤਰਨਤਾਰਨ ਹਸਪਤਾਲ ਵਿਖੇ ਮੋਰਚਰੀ 'ਚ ਰੱਖ ਦਿੱਤਾ ਗਿਆ ਹੈ। ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਅਣਪਛਾਤੀ ਔਰਤ ਦੀ ਮੌਤ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।


Related News