ਚੋਰ 2 ਘਰਾਂ ''ਚੋਂ ਨਕਦੀ ਅਤੇ ਗਹਿਣੇ ਲੈ ਕੇ ਹੋਏ ਰਫੂਚੱਕਰ

06/27/2019 5:23:30 PM

ਕਾਹਨੂੰਵਾਨ (ਸੁਨੀਲ) : ਕਸਬਾ ਕਾਹਨੂੰਵਾਨ ਦੇ ਨਜ਼ਦੀਕ ਥਾਣਾ ਤਿੱਬੜ ਦੇ ਅਧੀਨ ਪਿੰਡ ਡੱਲਾ ਗੋਰੀਆਂ ਵਿਖੇ ਬੀਤੀ ਰਾਤ 2 ਘਰਾਂ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਡੱਲਾ ਗੋਰੀਆਂ ਦੇ ਸਾਬਕਾ ਸਰਪੰਚ ਠਾਕੁਰ ਸੁਰਜੀਤ ਸਿੰਘ ਪੁੱਤਰ ਗੋਬਿੰਦ ਸਿੰਘ ਦੇ ਘਰ 'ਚੋਂ ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 36 ਹਜ਼ਾਰ ਰੁਪਏ ਨਕਦੀ ਲੈ ਗਏ। ਇਸੇ ਹੀ ਤਰ੍ਹਾਂ ਇਸੇ ਘਰ ਦੇ ਨਜ਼ਦੀਕ ਠਾਕੁਰ ਪ੍ਰਭਾਤ ਸਿੰਘ ਪੁੱਤਰ ਕਰਤਾਰ ਸਿੰਘ ਦੇ ਘਰੋਂ ਵੀ 9 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 5 ਹਜ਼ਾਰ ਨਕਦੀ ਲੈ ਗਏ। ਚੋਰਾਂ ਵਲੋਂ ਘਰ ਦੇ ਬਾਹਰ ਖੇਤਾਂ 'ਚੋਂ ਕਰੀਬ 10 ਫੁੱਟ ਕੱਧ ਟੱਪ ਕੇ ਘਰ 'ਚ ਦਾਖਿਲ ਹੋਏ ਅਤੇ ਲੋਹੇ ਦੀ ਗਰਿੱਲ ਜੋ ਖਿੜਕੀ 'ਚ ਲੱਗੀ ਸੀ, ਨੂੰ ਤੋੜ ਕੇ ਕਮਰੇ ਅੰਦਰ ਦਾਖਲ ਹੋ ਕੇ ਲੋਹੇ ਦੀ ਅਲਮਾਰੀ 'ਚੋਂ ਨਕਦੀ ਅਤੇ ਗਹਿਣੇ ਚੋਰੀ ਕੀਤੇ। ਇਸ ਦੀ ਸੂਚਨਾ ਥਾਣਾ ਤਿੱਬੜ ਦੇ ਦਿੱਤੀ ਗਈ। ਮੌਕੇ 'ਤੇ ਥਾਣਾ ਮੁਖੀ ਜਬਰਜੀਤ ਸਿੰਘ ਤਿੱਬੜ ਅਤੇ ਫਿੰਗਰ ਪ੍ਰਿਟ ਦੀ ਟੀਮ ਪਹੁੰਚ ਕੇ ਨਿਰੀਖਣ ਕਰ ਰਹੀ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।


Baljeet Kaur

Content Editor

Related News