ਜਸਵਿੰਦਰ ਸਿੰਘ ਦੇ ਪਰਿਵਾਰ ਨਾਲ ਪ੍ਰੋ. ਵਲਟੋਹਾ ਨੇ ਕੀਤਾ ਦੁੱਖ ਸਾਂਝਾ

Tuesday, May 08, 2018 - 11:03 AM (IST)

ਜਸਵਿੰਦਰ ਸਿੰਘ ਦੇ ਪਰਿਵਾਰ ਨਾਲ ਪ੍ਰੋ. ਵਲਟੋਹਾ ਨੇ ਕੀਤਾ ਦੁੱਖ ਸਾਂਝਾ

ਭਿੱਖੀਵਿੰਡ (ਸੁਖਚੈਨ, ਅਮਨ) : ਜਸਵਿੰਦਰ ਸਿੰਘ ਨਵਾਦਾ ਦੀ ਹੋਈ ਬੇਵਕਤੀ ਮੌਤ 'ਤੇ ਅੱਜ ਉਨ੍ਹਾਂ ਦੇ ਪਰਿਵਾਰ ਨਾਲ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸ. ਜਸਵਿੰਦਰ ਸਿੰਘ ਨਵਾਦਾ ਬਹੁਤ ਹੀ ਚੰਗੇ ਇਨਸਾਨ ਅਤੇ ਮਿਹਨਤੀ ਵਿਅਕਤੀ ਸੀ ਜੋ ਇਲਾਕੇ ਦੇ ਗਰੀਬਾਂ ਦੀ ਮਦਦ ਕਰਨ ਲਈ ਹਰ ਸਮੇਂ ਅੱਗੇ ਰਹਿੰਦੇ ਸਨ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਸਰਪੰਚ ਜਗਮਲ ਸਿੰਘ ਕਾਜੀ ਚੱਕ, ਨਰਿੰਦਰ ਸਿੰਘ ਤੱਤਲੇ, ਮਲਕੀਤ ਸਿੰਘ, ਸਤੀਸ਼ ਕੁਮਾਰ, ਰਣਜੀਤ ਸਿੰਘ ਨਾਰਲੀ, ਅਮਰਜੀਤ ਸਿੰਘ ਢਿੱਲੋਂ, ਸਰਪੰਚ ਹਰਜੀਤ ਸਿੰਘ ਚੁੰਘ, ਹੀਰਾ ਸਿੰਘ , ਚਰਨਜੀਤ ਸਿੰਘ ਪ੍ਰਧਾਨ ਬਲੇਰ ਆਦਿ ਹਾਜ਼ਰ ਸਨ


Related News