ਬਿਆਸ ਨੇੜੇ ਦੁਕਾਨਦਾਰ 'ਤੇ ਅੰਨ੍ਹੇਵਾਹ ਫਾਈਰਿੰਗ, ਮਚੀ ਹਫੜਾ ਦਫੜੀ
Thursday, Dec 07, 2023 - 06:22 PM (IST)
ਬਾਬਾ ਬਕਾਲਾ ਸਾਹਿਬ (ਅਠੌਲਾ/ਰਾਕੇਸ਼)- ਪਿੰਡ ਬੁੱਢਾ ਥੇਹ (ਬਿਆਸ) ਵਿਖੇ ਇਕ ਕਰਿਆਨੇ ਦੀ ਦੁਕਾਨ ’ਤੇ ਦੋ ਮੋਟਰ ਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਕਸ਼ਮੀਰੀ ਕਰਿਆਨਾ ਸਟੋਰ ਦੇ ਮਾਲਕ ਜਤਿਨ ਪੁੱਤਰ ਕਸ਼ਮੀਰੀ ਲਾਲ ਨੇ ਦੱਸਿਆ ਕਿ ਬੀਤੇ ਦਿਨ ਮੈਂ ਆਪਣੀ ਦੁਕਾਨ ’ਤੇ ਆਪਣੇ ਪਿਤਾ ਅਤੇ ਪਤਨੀ ਨਾਲ ਬੈਠਾ ਸੀ ਕਿ ਕਰੀਬ 3 ਕੁ ਵਜੇ ਸਪਲੈਂਡਰ ਮੋਟਰ ਸਾਈਕਲ ’ਤੇ ਦੋ ਸਵਾਰ ਵਿਅਕਤੀਆਂ, ਜਿਨ੍ਹਾਂ ਆਪਣੇ ਮੂੰਹ ਬੰਨ੍ਹੇ ਸਨ, ਨੇ ਕਰੀਬ 7 ਤੋਂ 8 ਦੇ ਕਰੀਬ ਪਿਸਤੌਲ ਨਾਲ ਫਾਇਰ ਕੀਤੇ, ਜੋ ਕਿ ਕਾਊਂਟਰ ਅਤੇ ਜ਼ਮੀਨ ’ਤੇ ਚੱਲੇ ਅਤੇ 3 ਜ਼ਿੰਦਾ ਕਾਰਤੂਸ ਪੁਲਸ ਨੇ ਬਰਾਮਦ ਕੀਤੇ । ਉਸ ਨੇ ਦੱਸਿਆ ਕਿ ਮੈਂ ਅਤੇ ਮੇਰੇ ਪਰਿਵਾਰ ਨੇ ਕਾਊਂਟਰ ਹੇਠਾਂ ਲੁਕ ਕੇ ਜਾਨ ਬਚਾਈ ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਦੇ ਪੁੱਤ ਕਰਨ ਸਿੱਧੂ ਦਾ ਹੋਇਆ ਵਿਆਹ, ਸਿੱਧੂ ਨੇ ਪਾਇਆ ਭੰਗੜਾ, ਵੇਖੋ ਤਸਵੀਰਾਂ
ਉਸਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲਾ ਸਾਡੇ ਹੀ ਪਿੰਡ ਦਾ ਨੌਜਵਾਨ ਹੈ, ਉਸਨੇ ਪਹਿਲਾਂ 2, 3, 4 ਅਤੇ ਫਿਰ 12 ਨਵੰਬਰ ਨੂੰ ਮੇਰੇ ਕੋਲੋਂ ਫੋਨ ਕਰ ਕੇ 15 ਲੱਖ ਦੀ ਫਿਰੌਤੀ ਮੰਗੀ ਅਤੇ ਨਾ ਦੇਣ ਦੀ ਸੂਰਤ ’ਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਉਸਨੇ ਦੱਸਿਆ ਕਿ ਉਸ ’ਤੇ ਪਹਿਲਾਂ ਵੀ ਕਈ ਸੂਬਿਆਂ ’ਚ ਕੇਸ ਦਰਜ ਹਨ । ਉਸਨੇ ਦੱਸਿਆ ਕਿ ਪਹਿਲਾਂ ਵੀ ਮੈਂ ਪੁਲਸ ਨੂੰ ਇਸ ਧਮਕੀ ਬਾਰੇ ਦੱਸਿਆ ਸੀ, ਪਰ ਕੋਈ ਕਾਰਵਾਈ ਨਹੀਂ ਸੀ ਹੋਈ, ਉਸਨੇ ਉੱਚ ਪੁਲਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ- ਫਿਰੋਜ਼ਪੁਰ: ਸੁਨਿਆਰੇ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ, ਪੁੱਤ ਨੇ ਮਾਰੀ ਨਹਿਰ 'ਚ ਛਾਲ, ਭਾਲ ਜਾਰੀ
ਇਸ ਸਬੰਧੀ ਥਾਣਾ ਬਿਆਸ ਦੇ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਕਰਿਆਨਾ ਸਟੋਰ ਦੇ ਮਾਲਕ ਦੇ ਬਿਆਨਾਂ ’ਤੇ ਪਹਿਲਾਂ ਵੀ ਧਮਕੀਆਂ ਦੇਣ ਸਬੰਧੀ ਪਰਚਾ ਦਰਜ ਕੀਤਾ ਗਿਆ ਸੀ ਅਤੇ ਹੁਣ ਵੀ ਗੋਲੀ ਚੱਲਣ ਦੀ ਘਟਨਾ ਸਬੰਧੀ ਪੁਲਸ ਵੱਲੋਂ ਧਾਰਾ 307 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
ਇਹ ਵੀ ਪੜ੍ਹੋ- ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਉੱਜੜਿਆ ਪਰਿਵਾਰ, ਪਤਨੀ ਨੇ ਲਾਈਵ ਹੋ ਕੇ ਗਲ ਲਾਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8