ਹਥਿਆਰਾਂ ਦੀ ਨਜਾਇਜ਼ ਸਪਲਾਈ ਕਰਨ ਦੇ ਦੋਸ਼ ''ਚ 7 ਖਿਲਾਫ ਕੇਸ ਦਰਜ, 3 ਗ੍ਰਿਫਤਾਰ

04/07/2019 1:03:42 AM

ਬਟਾਲਾ,(ਬੇਰੀ) : ਸੀ. ਆਈ. ਏ. ਸਟਾਫ਼ ਬਟਾਲਾ ਨੇ ਹਥਿਆਰਾਂ ਦੀ ਨਾਜਾਇਜ਼ ਸਪਲਾਈ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ ਕੇਸ ਦਰਜ ਕਰਦੇ ਹੋਏ 3 ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਸੀ. ਆਈ. ਏ. ਸਟਾਫ਼ ਬਟਾਲਾ ਦੇ ਇੰਚਾਰਜ ਇੰਸਪੈਕਟਰ ਜੋਗਾ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਅਧਿਕਾਰੀਆਂ ਏ. ਐੱਸ. ਆਈ. ਇਕਬਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਗਸ਼ਤ ਦੌਰਾਨ ਨਾਜਾਇਜ਼ ਅਸਲੇ ਦੀ ਸਪਲਾਈ ਕਰਨ ਦੇ ਦੋਸ਼ ਹੇਠ ਗੁਰਉਪਕਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਨੀਸਿੰਗ (ਹਰਿਆਣਾ) ਨੂੰ ਟੀ-ਪੁਆਇੰਟ ਖ਼ਤੀਬ ਮੋੜ ਤੋਂ ਕਾਬੂ ਕਰ ਕੇ ਇਸ ਤੋਂ ਇਕ ਸਕੋਡਾ ਕਾਰ, ਇਕ ਪਿਸਤੌਲ 315 ਬੋਰ, ਇਕ ਰੌਂਦ 315 ਬੋਰ ਜ਼ਿੰਦਾ ਰੌਂਦ, ਇਕ ਏਅਰਗਨ ਪਿਸਤੌਲ ਬਰਾਮਦ ਕਰਕੇ ਉਸ ਦੇ ਵਿਰੁੱਧ ਆਰਮਜ਼ ਐਕਟ ਤਹਿਤ ਥਾਣਾ ਸਿਵਲ ਲਾਈਨ 'ਚ ਕੇਸ ਦਰਜ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਮਲਕੀਤ ਸਿੰਘ ਨੇ ਪੁਲਸ ਨਾਲ ਗਸ਼ਤ ਦੌਰਾਨ ਆਈ. ਟੀ. ਆਈ. ਕਾਲਜ ਦੇ ਸਾਹਮਣੇ ਗੁਪਤ ਸੂਚਨਾ ਮਿਲੀ ਕਿ ਸਰਵਣ ਸਿੰਘ 
ਪੁੱਤਰ ਹਰਜਿੰਦਰ ਸਿੰਘ ਵਾਸੀ ਕੋਹਾੜ, ਜਗਦੀਸ਼ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੇਖਵਾਂ, ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੁੰਡੀ ਕਰਾਲ ਜੋ ਨਾਜਾਇਜ਼ ਅਸਲੇ ਦੀ ਸਪਲਾਈ ਕਰਦੇ ਹਨ, ਨੂੰ ਕਾਹਨੂੰਵਾਨ ਤੋਂ ਮਾਈਕਰਾ ਕਾਰ, 2 ਪਿਸਤੌਲ, 32 ਬੋਰ ਦੇਸੀ ਸਮੇਤ 9 ਰੌਂਦ ਜ਼ਿੰਦਾ 32 ਬੋਰ, ਇਕ ਮੈਗਜ਼ੀਨ, ਇਕ ਕਿਰਚ, ਇਕ ਤਲਵਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀਆਂ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕਥਿਤ ਹਰਜਿੰਦਰ ਸਿੰਘ ਵਾਸੀ ਕੋਹਾਲੀ, ਹੈਰੀ ਵਾਸੀ ਨਿਆਂਵਾਲ ਤੇ ਮਹਿਕ ਵਾਸੀ ਨੀਲਕਲਾਂ ਇਹ ਸਾਡੇ ਸਾਥੀ ਹਨ। ਜੋਗਾ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਹੋਰ ਪੁੱਛ ਗਿੱਛ ਜਾਰੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 
 


Related News