ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਵੇਚਣ ਵਾਲੇ 1 ਵਿਅਕਤੀ ਨੂੰ ਟਿੱਪਰ ਸਣੇ ਕੀਤਾ ਕਾਬੂ

04/15/2021 3:25:50 PM

ਵਲਟੋਹਾ (ਗੁਰਮੀਤ ਸਿੰਘ) - ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਸ ਚੌਕੀ ਘਰਿਆਲਾ ਨੇ ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਵੇਚਣ ਵਾਲੇ ਵਿਅਕਤੀ ਨੂੰ ਟਰਾਲੇ ਸਣੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਰੋਹਿਤ ਪ੍ਰਭਾਕਰ ਹਥਾੜ ਇਲਾਕੇ ਦਾ ਦੌਰਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਮਾਹਣੇਕੇ ਵਿੱਚ ਕੁਝ ਲੋਕ ਨਜ਼ਾਇਜ ਮਾਈਨਿੰਗ ਕਰ ਰਹੇ  ਹਨ। 

ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਇੱਕ ਟਿੱਪਰ, ਜਿਸ ਨੂੰ ਕੇਵਲ ਸਿੰਘ ਮਾਹਣੇਕੇ ਵਾਲਾ ਚਲਾ ਰਿਹਾ ਸੀ, ’ਚ ਨਾਜਾਇਜ਼ ਰੇਤਾ ਭਰ ਕੇ ਲੈ ਕੇ ਆ ਰਹੇ ਵਿਅਕਤੀ ਨੂੰ ਰੋਕ ਲਿਆ। ਪੁਲਸ ਨੇ ਜਦੋਂ ਰੇਤ ਦੇ ਸਬੰਧ ’ਚ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ। ਪੁਲਸ ਨੇ ਕਾਰਵਾਈ ਕਰਦੇ ਹੋਏ ਰੇਤ ਨਾਲ ਭੇਰ ਟਿੱਪਰ ਸਣੇ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕਿਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। 


rajwinder kaur

Content Editor

Related News