ਸਿੱਧੂ ਨੂੰ ਜੇ ਪਾਕਿਸਤਾਨ ਪਿਆਰਾ ਲਗਦੈ ਤਾਂ ਉਹ  ਉਥੇ ਹੀ ਕਿਉਂ ਨਹੀਂ ਚਲਾ ਜਾਂਦਾ : ਸ਼ਵੇਤ ਮਲਿਕ

03/16/2019 4:36:52 AM

ਗੁਰਦਾਸਪੁਰ/ਬਟਾਲਾ, (ਵਿਨੋਦ, ਬੇਰੀ, ਹਰਮਨਪ੍ਰੀਤ)- ਦੇਸ਼  ’ਚ ਚੋਣ ਬਿਗੁਲ ਵੱਜਣ ਦੇ  ਨਾਲ ਹੀ ਭਾਰਤੀ ਜਨਤਾ ਪਾਰਟੀ  ਪੂਰੀ ਸ਼ਕਤੀ ਨਾਲ ਚੋਣ ਮੈਦਾਨ ’ਚ ਡਟ ਗਈ ਹੈ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਤੇ  ਰਾਜ ਸਭਾ ਮੈਂਬਰ ਸ਼ਵੇਤ ਮਲਕ ਦਿਨ-ਰਾਤ ਇਕ ਕਰਦੇ ਹੋਏ ਪੰਜਾਬ ਦਾ ਪ੍ਰਵਾਸ ਕਰ ਕੇ ਵਰਕਰਾਂ  ਦਾ ਮਨੋਬਲ ਵਧਾਉਣ ਅਤੇ ਉਨ੍ਹਾਂ ’ਚ ਊਰਜਾ ਦਾ ਸੰਚਾਰ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ  ਹਨ। ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤੀ ਦੇਣ ਅਤੇ ਪਾਰਟੀ ਦੀ ਵਿਚਾਰਧਾਰਾ ਨਾਲ ਨਵੇਂ ਲੋਕਾਂ ਨੂੰ ਜੋੜਨ ਲਈ ਭਾਜਪਾ ਦਾ ਯਤਨ ਸੂਬਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਚਲ  ਰਿਹਾ ਹੈ। ਇਸ ਕੜੀ ਦੇ ਅਧੀਨ ਸੂਬਾ ਭਾਜਪਾ ਪ੍ਰਧਾਨ ਮਲਿਕ ਨੇ ਗੁਰਦਾਸਪੁਰ ਤੇ ਬਟਾਲਾ ਦਾ  ਤੂਫਾਨੀ ਦੌਰਾ ਕੀਤਾ। ਗੁਰਦਾਸਪੁਰ ਪਹੁੰਚਣ ’ਤੇ ਜ਼ਿਲਾ ਭਾਜਪਾ ਵੱਲੋਂ ਪ੍ਰਧਾਨ ਬਾਲ ਕਿਸ਼ਨ  ਮਿੱਤਲ ਤੇ ਬਟਾਲਾ ਵਿਚ ਪ੍ਰਧਾਨ ਰਾਕੇਸ਼ ਭਾਟੀਆ ਤੇ ਹਜ਼ਾਰਾਂ ਵਰਕਰਾਂ ਨੇ ਮਲਿਕ ਦਾ ਸਵਾਗਤ  ਕੀਤਾ। ਗੁਰਦਾਸਪੁਰ ਬਾਈਪਾਸ ਰੋਡ ਤੋਂ ਪਰਮਿੰਦਰ ਗਿੱਲ ਦੇ ਨਾਲ ਇਕ ਵਿਸ਼ਾਲ ਵਰਕਰਾਂ ਦੇ  ਮੋਟਰਸਾਈਕਲ ਸਵਾਰ ਜਨ ਸਮੂਹ ਦੀ ਅਗਵਾਈ ਕਰਦੇ ਹੋਏ ਸੂਬਾ ਪ੍ਰਧਾਨ ਵਰਕਰਾਂ ਨੂੰ ਸੰਬੋਧਨ  ਕਰਨ ਦੇ ਲਈ ਵਰਕਰ ਸੰਮੇਲਨ ’ਚ ਪਹੁੰਚੇ। 
ਇਸ ਮੌਕੇ ਸ਼ਵੇਤ ਮਲਿਕ ਨੇ ਕਿਹਾ ਕਿ  ਕਾਂਗਰਸ ’ਤੇ ਨਿਸ਼ਾਨਾ  ਸਾਧਦੇ ਹੋਏ ਮਲਿਕ ਨੇ ਕਿਹਾ ਕਿ ਕਾਂਗਰਸ ਦੇ ਲੋਕ ਖਾਂਦੇ ਤਾਂ ਭਾਰਤ ਦਾ ਹਨ ਅਤੇ ਗੁਣ  ਪਾਕਿਸਤਾਨ ਦੇ  ਗਾਉਂਦੇ  ਹਨ। ਉਨ੍ਹਾਂ ਨੇ ਸਿੱਧੂ ਨੂੰ ਅਾੜੇ ਹੱਥੀਂ ਲੈਂਦਿਆਂ ਕਿਹਾ ਕਿ ਸਿੱਧੂ  ਨੂੰ ਜੇਕਰ ਪਾਕਿਸਤਾਨ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇੰਨਾ ਹੀ ਪਿਅਾਰਾ ਹੈ ਤਾਂ ਉਹ ਪਾਕਿਸਤਾਨ ਕਿਉਂ ਨਹੀਂ ਚਲੇ ਜਾਂਦੇ। 
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ  ਕੁਝ ਨੇਤਾ ਸੁਨੀਲ ਜਾਖੜ ਨੂੰ ਚੋਣ ਲੜਵਾਉਣ ਦੀ ਗੱਲ ਕਰ ਰਹੇ ਹਨ, ਜਦਕਿ ਉਨ੍ਹਾਂ ਦੀ ਆਪਣੀ  ਹੀ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਇਸ ਖਿਲਾਫ ਹਨ।  ਮਲਿਕ  ਨੇ ਕਿਹਾ ਕਿ ਭਾਜਪਾ ਦਾ ਵਰਕਰ ਹਰ ਟੀਚੇ ਨੂੰ ਪਾਉਣ ਵਿਚ ਪੂਰੀ  ਤਰ੍ਹਾਂ ਨਾਲ ਮਜ਼ਬੂਤ ਹੈ। ਉਨ੍ਹਾਂ ਨੇ ਵਰਕਰਾਂ  ਨੂੰ ਚੋਣਾਵੀ ਮੈਦਾਨ ’ਚ ਜੁਟ ਜਾਣ ਦੀ ਅਪੀਲ  ਕਰਦੇ ਹੋਏ ਕਿਹਾ ਕਿ ਪਾਰਟੀ ਵਰਕਰ ਇਹ ਸੋਚੇ ਬਿਨਾਂ ਕਿ ਪਾਰਟੀ ਦਾ ਉਮੀਦਵਾਰ ਕੌਣ ਹੋਵੇਗਾ, ਪਾਰਟੀ ਨੂੰ ਸੰਗਠਿਤ ਤੌਰ ’ਤੇ ਉਭਾਰਨ ਲਈ ਕੰਮ ਕਰਨ। 
ਇਸ ਸਮਾਗਮ ਦੇ ਸੂਬਾ ਭਾਜਪਾ ਮਹਾਮੰਤਰੀ ਰਾਕੇਸ਼  ਰਾਠੌਰ, ਪ੍ਰਵੀਨ ਬਾਂਸਲ, ਸੂਬਾ ਉਪ ਪ੍ਰਧਾਨ ਜੀਵਨ ਗੁਪਤਾ, ਜ਼ਿਲਾ ਭਾਜਪਾ ਪ੍ਰਧਾਨ ਬਾਲ  ਕਿਸ਼ਨ ਮਿੱਤਲ, ਜਗਦੀਸ਼ ਸਾਹਨੀ, ਭਾਜਪਾ ਦੀ ਸੀਨੀਅਰ ਨੇਤਾ ਕਵਿਤਾ ਖੰਨਾ (ਪਤਨੀ ਵਿਨੋਦ  ਖੰਨਾ), ਹਰਵਿੰਦਰ ਸੰਧੂ, ਜਨਾਰਦਨ ਸ਼ਰਮਾ, ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਾਕੇਸ਼ ਜੋਤੀ,  ਜ਼ਿਲਾ ਯੋਜਨਾ ਬੋਰਡ ਦੀ ਸਾਬਕਾ ਚੇਅਰਪਰਸਨ ਨੀਲਮ ਮਹੰਤ, ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ  ਅਲਕਾ ਮਹੰਤ, ਵਿਨੇ ਮਹਾਜਨ, ਨਰੇਸ਼ ਮਹਾਜਨ, ਵਿਨੋਦ ਕਾਲਰਾ, ਮਨੋਜ ਸ਼ਰਮਾ, ਪ੍ਰਦੀਪ ਸ਼ਰਮਾ,  ਅਰੁਣ ਕੁਮਾਰ, ਜੰਗਲਾਤ ਵਿਭਾਗ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਜਿੰਦਰ ਬਿੱਟਾ ,  ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ਰਾਜੇਸ਼ ਸ਼ਰਮਾ ਅਤੇ ਅਰੁਣ ਬਿੱਟਾ, ਉਪ ਪ੍ਰਧਾਨ ਜਤਿੰਦਰ  ਪ੍ਰਦੇਸੀ, ਜ਼ਿਲਾ ਮੀਡੀਆ ਇੰਚਾਰਜ ਮੁਕੇਸ਼ ਸ਼ਰਮਾ, ਬੀ. ਡੀ. ਧੁੱਪੜ,    ਜੋਗਿੰਦਰ ਸਿੰਘ ਛੀਨਾ, ਡਾ. ਦਿਲਬਾਗ ਰਾਏ, ਸਿਵਲ ਲਾਈਨ ਮੰਡਲ ਪ੍ਰਧਾਨ ਜਸਬੀਰ ਸਿੰਘ ਨੀਟਾ, ਭਵਾਨੀ ਸਾਨਨ, ਵਿਜੈ ਸ਼ਰਮਾ, ਅਸ਼ਵਨੀ ਮਹਾਜਨ, ਸ਼ਕਤੀ ਸ਼ਰਮਾ, ਭੂਸ਼ਨ ਬਜਾਜ, ਲੱਕੀ ਤਲਵਾਡ਼, ਸਤਿੰਦਰਪਾਲ ਸਿੰਘ, ਕੁਸੁਮ ਸ਼ਰਮਾ, ਰਾਧਾ ਰਾਣੀ, ਨੀਰੂ ਮਹਾਜਨ, ਗੌਰਵ ਅਗਰਵਾਲ, ਸਤਿੰਦਰ ਸਿੰਘ ਖਹਿਰਾ, ਰਾਜ ਕੁਮਾਰ, ਬਲਦੇਵ ਰਾਜ, ਸਤਨਾਮ ਸਿੰਘ, ਸਮਸ਼ੇਰ ਸਿੰਘ, ਸੁਖਵਿੰਦਰ ਸਿੰਘ, ਅਮਨ ਬਾਜਵਾ, ਕੁਲਜੀਤ ਸਿੰਘ, ਹਰੀਸ਼ ਅਰੋਡ਼ਾ,  ਸੇਵਾ ਰਾਮ, ਹਰਪਾਲ ਸਿੰਘ, ਬਲਜਿੰਦਰ ਸਿੰਘ, ਧਰਮਵੀਰ ਸੇਠ, ਸੁਰੇਸ਼ ਮਹਾਜਨ, ਰਾਜ ਕੁਮਾਰ ਕਾਲੀ, ਅਨਿਲ ਡੌਲੀ, ਪ੍ਰੀਤੀ ਸੂਰੀ, ਰਾਕੇਸ਼ ਕੇਸ਼ਾ  ਤੇ ਵਿਕਾਸ ਸਾਨਨ ਆਦਿ ਸਮੇਤ ਵੱਡੀ ਗਿਣਤੀ ’ਚ ਮਹਿਲਾ ਮੋਰਚਾ ਤੇ ਭਾਜਪਾ ਵਰਕਰ ਹਾਜ਼ਰ ਸਨ।


Bharat Thapa

Content Editor

Related News