ਬੇਅਦਬੀ ਦੀਆ ਘਟਨਾਵਾਂ ਕਾਰਨ ਸਿੱਖ ਕੌਮ ’ਚ ਭਾਰੀ ਰੋਹ : ਪ੍ਰਧਾਨ ਕੰਗ

06/05/2023 4:16:03 PM

ਅੰਮ੍ਰਿਤਸਰ (ਛੀਨਾ)- ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਵੀਡੀਓ ਵਾਇਰਲ ਕਰਨ ਵਾਲੇ ਸ਼ਰਾਰਤੀ ਅਨਸਰ ਨੂੰ ਇੰਡੀਅਨ ਸਿੱਖ ਕਮਿਊਨਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦਿਨ-ਰਾਤ ਦੀ ਸਖ਼ਤ ਮਿਹਨਤ ਕਰਕੇ ਸਲਾਖਾਂ ਪਿਛੇ ਪਹੁੰਚਾਂ ਦਿਤਾ ਹੈ। ਇਸ ਸਬੰਧ ’ਚ ਇਟਲੀ ਤੋਂ ਗੱਲਬਾਤ ਕਰਦਿਆਂ ਇੰਡੀਅਨ ਸਿੱਖ ਕਮਿਊਨਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਬੇਅਬਦੀ ਕਰਨ ਦੇ ਬਾਰੇ ’ਚ ਉਨ੍ਹਾਂ ਨੂੰ 26 ਮਈ ਨੂੰ ਪਤਾ ਲੱਗਾ ਸੀ, ਜਿਸ ਤੋਂ ਬਾਅਦ ਦੋਸ਼ੀ ਹਰਵਿੰਦਰ ਸਿੰਘ ਦੀ ਸਖ਼ਤੀ ਨਾਲ ਭਾਲ ਅਰੰਭ ਦਿਤੀ ਗਈ । 

ਇਹ ਵੀ ਪੜ੍ਹੋ-  ਨਵਜਨਮੇ ਬੱਚੇ ਨੂੰ ਛੱਡ ਕੇ ਭੱਜੀ ਮਾਂ 2 ਦਿਨਾਂ ਬਾਅਦ ਵਾਪਸ ਪਰਤੀ, DNA ਟੈਸਟ ਕਰਵਾਉਣ ਦੀ ਯੋਜਨਾ

ਉਨ੍ਹਾਂ ਕਿਹਾ ਕਿ ਭਾਲ ਕਰਨ ’ਤੇ ਸਾਹਮਣੇ ਆਇਆ ਕਿ ਯੂਰਪ ਦੀਆਂ ਸੰਗਤਾਂ ਦੇ ਰੋਹ ਤੋਂ ਬਚਣ ਲਈ ਦੋਸ਼ੀ ਇਟਲੀ ਤੋਂ ਭੱਜ ਕੇ ਪੰਜਾਬ ਪਹੁੰਚ ਚੁੱਕਾ ਹੈ, ਜਿਸ ਤੋਂ ਬਾਅਦ ਇਟਲੀ ਅੰਬੈਂਸੀ, ਕੌਂਸਲ ਜਨਰਲ ਮਿਲਾਨ ਤੇ ਭਾਰਤ ਅੰਬੈਂਸੀ ਦੇ ਸਹਿਯੋਗ ਨਾਲ ਦੋਸ਼ੀ ਦੀ ਪੰਜਾਬ ’ਚ ਤੇਜ਼ੀ ਨਾਲ ਭਾਲ ਕੀਤੀ ਗਈ। ਪ੍ਰਧਾਨ ਕੰਗ ਨੇ ਦੱਸਿਆ ਕਿ ਦੋਸ਼ੀ ਹਰਵਿੰਦਰ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਸੀ, ਜਿਸ ਕਾਰਨ ਸਬੰਧਤ ਪੁਲਸ ਦੇ ਸਹਿਯੋਗ ਨਾਲ ਲੰਮੀ ਮੁਸ਼ੱਕਤ ਤੋਂ ਬਾਅਦ ਅਖ਼ੀਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ! ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਂ ਰਿਹੈ ਪਿਓ, ਧੀਆਂ ਘਰ ਰਹਿ ਰਹੀ ਮਾਂ

ਪ੍ਰਧਾਨ ਕੰਗ ਨੇ ਕਿਹਾ ਕਿ ਪੰਜਾਬ ਪੁਲਸ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਕਤ ਬੇਅਦਬੀ ਦੇ ਫੜੇ ਗਏ ਦੋਸ਼ੀ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਉਸ ਦੇ ਬਾਕੀ ਸਾਥੀਆਂ ਤੇ ਬੇਅਦਬੀ ਕਰਨ ਪਿੱਛੇ ਮਕਸਦ ਦਾ ਜ਼ਰੂਰ ਪਤਾ ਲਗਾਇਆ ਜਾਵੇ, ਕਿਉਂਕਿ ਦਿਨੋਂ ਦਿਨ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਿੱਖ ਕੌਮ ’ਚ ਭਾਰੀ ਰੋਹ ਹੈ। ਪ੍ਰਧਾਨ ਕੰਗ ਨੇ ਆਖਿਆ ਕਿ ਯੂਰਪ ’ਚ ਕਿਤੇ ਵੀ ਸਿੱਖ ਕੋਮ ਦੀਆਂ ਭਾਵਨਾ ਨਾਲ ਖਿਲਵਾੜ ਹੁੰਦਾ ਹੈ ਤਾਂ ਇੰਡੀਅਨ ਸਿੱਖ ਕਮਿਊਨਟੀ ਵਲੋਂ ਤੁਰੰਤ ਐਕਸ਼ਨ ਲਿਆ ਜਾਂਦਾ ਹੈ, ਕਿਉਂਕਿ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਬਹਾਦਰਾਂ ਦੀ ਕੌਮ ਹੈ, ਕੋਈ ਮਜਾਕ ਦੀ ਪਾਤਰ ਨਹੀ। ਇਸ ਸਬੰਧ ’ਚ ਪੁਲਸ ਥਾਣਾ ਮੂਲੇਵਾਲ ਦੇ ਐਸ.ਐਚ.ਓ.ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੁਡੀਸ਼ੀਅਲ ਕਸਟੱਡੀ ’ਚ ਭੇਜ ਦਿਤਾ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News