.... ਤੇ ਜਦੋਂ ਘੋੜੀ ਚੋਰੀ ਕਰਨ ਵਾਲੇ ਚੋਰ ਨੂੰ ਘੋੜੀ ਨੇ ਏਧਰ ਓਧਰ ਘੁਮਾ ਫਿਰਾ ਕੇ ਮੁੜ ਮਾਲਕਾਂ ਹਵਾਲੇ ਕੀਤਾ

05/16/2022 1:21:37 PM

ਬਟਾਲਾ (ਜ.ਬ., ਯੋਗੀ, ਅਸ਼ਵਨੀ) : ਮੁਹੱਲਾ ਸਿਵਲ ਲਾਈਨ ਵਿਖੇ ਉਸ ਵੇਲੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ, ਜਦੋਂ ਇੱਕ ਚੋਰ ਵਲੋਂ ਘੋੜੀ ਚੋਰੀ ਕਰਕੇ ਲੈਣ ਦੇ ਬਾਵਜੂਦ ਘੋੜੀ ਸਮਝਦਾਰੀ ਵਰਤਦੇ ਹੋਏ ਚੋਰ ਨੂੰ ਏਧਰ ਓਧਰ ਘੁਮਾ ਫਿਰਾ ਕੇ ਮੁੜ ਉਸੇ ਜਗ੍ਹਾ ’ਤੇ ਲੈ ਆਈ। ਘੋੜੀ ਮਾਲਕ ਬਿੰਦਰਜੀਤ ਸਿੰਘ ਅਤੇ ਮੁਹੱਲਾ ਵਾਸੀਆਂ ਨੇ ਚੋਰ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਲੋਕਾਂ ਦੇ ਪੁੱਛਣ ’ਤੇ ਚੋਰ ਨੇ ਮੰਨਿਆ ਕਿ ਉਹ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪਹਿਲਾਂ ਉਸ ਨੇ ਇਸ ਇਲਾਕੇ ’ਚੋਂ ਸਾਈਕਲ ਚੋਰੀ ਕੀਤਾ ਸੀ ਅਤੇ ਹੁਣ ਘੋੜੀ ਚੋਰੀ ਕਰਨ ਆਇਆ ਸੀ ਕਿ ਤੁਹਾਡੇ ਲੋਕਾਂ ਦੇ ਹੱਥੇ ਚੜ੍ਹ ਗਿਆ। ਇਸ ਦੌਰਾਨ ਮੌਕੇ ’ਤੇ ਹਾਜ਼ਰ ਜਰਨੈਲ ਸਿੰਘ ਉਰਫ ਬੱਬੂ ਪੁੱਤਰ ਮੁਲਖਾ ਸਿੰਘ ਵਾਸੀ ਸਿਵਿਲ ਲਾਈਨ ਕਾਦੀਆਂ ਨੇ ਦੱਸਿਆ ਕਿ ਇਸ ਚੋਰ ਵਲੋਂ ਆਪਣਾ ਚੋਰੀ ਕੀਤਾ ਸਾਈਕਲ ਬਰਾਮਦ ਕਰ ਲਿਆ ਗਿਆ ਹੈ। ਇਕੱਤਰ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਚੋਰ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

 
 


rajwinder kaur

Content Editor

Related News