ਘਰਾਂ ’ਚ ਦਾਖਲ ਹੋ ਚੋਰੀਆਂ ਕਰਨ ਵਾਲਾ ਨੌਜਵਾਨ ਕਾਬੂ, 9 ਤੋਲੇ ਸੋਨਾ, 39000 ਨਗਦੀ ਅਤੇ 1 ਸੱਬਲ ਬਰਾਮਦ
Sunday, Apr 03, 2022 - 03:17 PM (IST)

ਬਟਾਲਾ (ਜ.ਬ. ਯੋਗੀ, ਅਸ਼ਵਨੀ)- ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਬੀਤੇ ਦਿਨੀਂ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਥਾਣਾ ਸਿਵਲ ਲਾਈਨ ਪੁਲਸ ਵਲੋਂ 4 ਦਿਨਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਚੋਰੀ ਕੀਤਾ ਸੋਨਾ ਨਕਦੀ ਆਦਿ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ.ਐੱਸ.ਪੀ ਸਿਟੀ ਦੇਵ ਸਿੰਘ ਅਤੇ ਐੱਸ.ਐੱਚ.ਓ ਸਿਵਲ ਲਾਈਨ ਸੁਖਜੀਤ ਸਿੰਘ ਨੇ ਦੱਸਿਆ ਕਿ ਸਰੀਫ ਪੁੱਤਰ ਅਮਰਜੀਤ ਸਿੰਘ, ਰਾਣਾ ਪੁੱਤਰ ਜੋਧਾ ਸਿੰਘ ਅਤੇ ਸੁਖਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਜੋਤਸਰੂਪ ਸਿੰਘ ਪੁੱਤਰ ਰਣਜੀਤ ਸਿੰਘ ਦੇ ਘਰ ਚੋਰੀ ਕੀਤੀ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਚੋਰੀ ਦੌਰਾਨ ਉਕਤ ਲੋਕਾਂ ਨੇ ਇਕ ਸੋਨੇ ਦੀ ਚੇਨ ਵਜ਼ਨ 10 ਗ੍ਰਾਮ 49 ਮਿਲੀਗ੍ਰਾਮ ਅਤੇ ਜਸਪਾਲ ਕੌਰ ਪਤਨੀ ਸਵ. ਜਸਬੀਰ ਸਿੰਘ ਵਾਸੀ ਗੋਬਿੰਦ ਨਗਰ, ਭੁੱਲਰ ਰੋਡ ਬਟਾਲਾ ਦੇ ਘਰੋਂ ਗੋਦਰੇਜ ਦੀਆਂ ਅਲਮਾਰੀਆਂ ਵਿਚੋਂ 2 ਸੋਨੇ ਦੀਆਂ ਚੇਨ, 4 ਮੁੰਦਰੀਆਂ, 2 ਚੂੜੀਆਂ, ਇਕ ਜੋੜੀ ਝੁਮਕੇ ਵਾਲੇ ਕਾਂਟੇ ਸੋਨੇ ਦੇ ਅਤੇ 4 ਜੋੜੀਆਂ ਸਕੁੰਤਲਾ ਚਾਂਦੀ ਦੀਆਂ ਚੋਰੀ ਕਰ ਲਈਆਂ ਸਨ ਅਤੇ ਫਰਾਰ ਹੋ ਗਏ। ਪੁਲਸ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਚ ਕ੍ਰਮਵਾਰ ਮੁਕੱਦਮਾ ਨੰ.66 ਤੇ 63 ਦਰਜ ਕਰਕੇ ਉਕਤ ਤਿੰਨਾਂ ਚੋਰਾਂ ਦੀ ਤਲਾਸ਼ ਕਰਨੀ ਆਰੰਭ ਕਰ ਦਿੱਤੀ ਸੀ।
ਪੜ੍ਹੋ ਇਹ ਵੀ ਖ਼ਬਰ - 36 ਘੰਟੇ ’ਚ ਸੁਲਝੀ ਕਤਲ ਦੀ ਗੁੱਥੀ : ASI ਪਿਓ ਨੇ ਪਹਿਲਾਂ ਪੁੱਤਰ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ
ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਫੁਟੇਜ਼ ਘੋਖਨ ਤੋਂ ਬਾਅਦ ਉਕਤ ਤਿੰਨਾਂ ਨੂੰ ਕੰਡਿਆਲ ਕਾਲੋਨੀ ਤੋਂ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਅਤੇ ਮੁਕੱਦਮੇ ਵਿਚ ਸ਼ਾਮਲ ਤਫਤੀਸ਼ ਕਰਨ ਉਪਰੰਤ ਉਕਤਾਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਨੇ ਉਕਤਾਨ ਦਾ 4 ਦਿਨਾਂ ਪੁਲਸ ਨੂੰ ਰਿਮਾਂਡ ਦਿੱਤਾ। ਡੀ.ਐੱਸ.ਪੀ ਅਤੇ ਐੱਸ.ਐੱਚ.ਓ ਨੇ ਅੱਗੇ ਦੱਸਿਆ ਕਿ ਇਸ ਉਪਰੰਤ ਉਕਤਾਨ ਕੋਲੋਂ ਸਖਤੀ ਨਾਲ ਪੁੱਛਗਿਛ ਕਰਨ ’ਤੇ ਮੰਨਿਆ ਕਿ ਉਕਤ ਘਰਾਂ ਵਿਚ ਚੋਰੀਆਂ ਉਨ੍ਹਾਂ (ਦੋਸ਼ੀਆਂ) ਨੇ ਹੀ ਕੀਤੀਆਂ ਹਨ, ਜਿਸ ’ਤੇ ਉਕਤਾਨ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਚੋਰੀ ਹੋਇਆ ਕੁਲ 9 ਤੋਲੇ ਸੋਨਾ, 39 ਹਜ਼ਾਰ ਰੁਪਏ ਨਗਦੀ ਅਤੇ ਇਕ ਸੱਬਲ ਬਰਾਮਦ ਕੀਤੀ ਹੈ। ਡੀ.ਐੱਸ.ਪੀ ਦੇਵ ਸਿੰਘ ਮੁਤਾਬਕ ਉਕਤ ਤਿੰਨਾਂ ਕੋਲੋਂ ਅਜੈ ਹੋਰ ਪੁੱਛਗਿਛ ਜਾਰੀ ਹੈ ਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ ਖ਼ਬਰ - ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੂੰ ਮਿਲੇ ਵਾਕੀ-ਟਾਕੀ, ਹੁਣ ਨਹੀਂ ਕਰ ਸਕਣਗੇ ਫੋਨ ਦੀ ਵਰਤੋਂ