ਘਰ ’ਤੇ ਕੀਤਾ ਹਮਲਾ, ਇਕ ਪਰਿਵਾਰ ਦੇ 3 ਜੀਅ ਜ਼ਖਮੀ

10/29/2019 7:59:46 PM


ਬਟਾਲਾ,(ਜ.ਬ)- ਬੀਤੇ ਦਿਨੀਂ ਕਸਬਾ ਅਲੀਵਾਲ ਵਿਖੇ ਇਕ ਘਰ ’ਤੇ ਹਮਲਾ ਕਰ ਕੇ ਪਰਿਵਾਰ ਦੇ 3 ਜੀਆਂ ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਦੀਪੂ, ਕਰਨ ਅਤੇ ਪ੍ਰੀਆ ਪੁੱਤਰਾਨ ਬੰਟੀ ਮਸੀਹ ਵਾਸੀ ਅਲੀਵਾਲ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਸਾਡੇ ਘਰ ਦੇ ਬਾਹਰ ਗੁਆਂਢੀ ਪਟਾਕੇ ਚਲਾ ਰਹੇ ਸੀ, ਅਸੀਂ ਉਨ੍ਹਾਂ ਨੂੰ ਘਰ ਦੇ ਅੱਗੇ ਪਟਾਕੇ ਚਲਾਉਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਗੁੱਸੇ ਵਿਚ ਸਾਡੇ ਪਰਿਵਾਰ ’ਤੇ ਹਮਲਾ ਕਰ ਕੇ ਸੱਟਾਂ ਮਾਰੀਆਂ ਅਤੇ ਸਾਰਿਆਂ ਨੂੰ ਜ਼ਖਮੀ ਕਰ ਦਿੱਤਾ। ਇਸ ਸਬੰਧੀ ਅਸੀਂ ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।


Bharat Thapa

Content Editor

Related News