ਛੋਟੇ ਵ੍ਹੀਕਲ ਚਾਲਕ ਸਮਰੱਥਾ ਨਾਲੋਂ ਵੱਧ ਸਾਮਾਨ ਦੀ ਢੋਆ-ਢੁਆਈ ਕਰਕੇ ਉਡਾ ਰਹੇ ਹਨ ਕਾਨੂੰਨ ਦੀਆਂ ਧੱਜੀਆਂ
Saturday, Sep 13, 2025 - 06:34 PM (IST)

ਤਰਨਤਾਰਨ (ਵਾਲੀਆ)-ਵੱਖ-ਵੱਖ ਸਾਮਾਨਾਂ ਦੀ ਢੋਆ-ਢੁਆਈ ਲਈ ਵੱਖ-ਵੱਖ ਵਾਹਨ ਹੁੰਦੇ ਹਨ ਪ੍ਰੰਤੂ ਕੁਝ ਲੋਕ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਛੋਟੇ ਵਾਹਨਾਂ ਨੂੰ ਵੀ ਸਾਮਾਨ ਦੀ ਢੋਆ-ਢੁਆਈ ਲਈ ਵਰਤ ਰਹੇ ਹਨ, ਜਿਸ ਉਪਰ ਸਮਰੱਥਾ ਨਾਲੋਂ ਜ਼ਿਆਦਾ ਸਾਮਾਨ ਲੱਦਿਆ ਹੁੰਦਾ ਹੈ ਜੋ ਕਿ ਅਕਸਰ ਹੀ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਸੜਕੀ ਹਾਦਸਾ ਦੌਰਾਨ ਲੋਕਾਂ ਦੇ ਜਿੱਥੇ ਸੱਟਾਂ ਲੱਗ ਜਾਂਦੀਆਂ ਹਨ,ਉਥੇ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਸੜਕੀ ਹਾਦਸਿਆਂ ਵਿਚ ਚਲੀਆਂ ਜਾਂਦੀਆਂ ਹਨ ਪਰ ਟ੍ਰੈਫਿਕ ਪੁਲਸ ਇਸ ਸਬੰਧੀ ਧਿਆਨ ਨਹੀਂ ਦੇ ਰਹੀ ਅਤੇ ਰੋਜ਼ਾਨਾ ਹੀ ਸ਼ਹਿਰ ਵਿਚੋਂ ਛੋਟੇ ਵਾਹਨਾਂ ਉਪਰ ਸਮਰੱਥਾ ਨਾਲੋਂ ਵੱਧ ਭਾਰ ਲੱਧ ਕੇ ਵਾਹਨ ਚਾਲਕ ਲੰਘਦੇ ਹੋਏ ਵੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਅਚਾਨਕ ਪੰਜਾਬ ਦੇ ਪਿੰਡਾਂ 'ਚ ਹੋਣ ਲੱਗੀਆਂ ਅਨਾਊਸਮੈਂਟਾਂ! ਸਹਿਮੇ ਲੋਕ, ਘਰੋਂ ਬਾਹਰ ਨਿਕਲਣਾ ਵੀ ਹੋਇਆ ਔਖਾ
ਤਰਨਤਾਰਨ ਸ਼ਹਿਰ ਵਿਚ ਰੋਜ਼ਾਨਾ ਹੀ ਇਸ ਤਰ੍ਹਾਂ ਦੇ ਵਾਹਨ ਲੰਘਦੇ ਦੇਖੇ ਜਾ ਸਕਦੇ ਹਨ, ਜਿਹੜੇ ਕਿ ਸਿਰਫ਼ ਛੋਟਾ-ਮੋਟਾ ਸਾਮਾਨ ਦੀ ਢੋਆ-ਢੁਆਈ ਲਈ ਵਰਤਨਯੋਗ ਹੁੰਦੇ ਹਨ ਪਰ ਉਨ੍ਹਾਂ 'ਤੇ ਬਹੁਤ ਜ਼ਿਆਦਾ ਸਮਰੱਥਾ ਨਾਲੋਂ ਵੱਧ ਸਾਮਾਨ ਲੱਦਿਆ ਹੋਇਆ ਹੁੰਦਾ ਹੈ ਜੋ ਕਿ ਗੈਰ ਕਾਨੂੰਨੀ ਹੈ ਅਤੇ ਕਿਸੇ ਟਾਈਮ ਵੀ ਵਾਹਨ ਸੜਕੀ ਹਾਦਸੇ ਦਾ ਕਾਰਨ ਬਣ ਸਕਦੇ ਹਨ ਅਤੇ ਲੋਕਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਹੈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਨੂੰ ਲੈ ਕੇ ਵੱਡੀ ਖ਼ਬਰ, 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ ਗਿਆ
ਇਸ ਸਬੰਧੀ ਗੱਲਬਾਤ ਕਰਦਿਆਂ ਵੱਖ-ਵੱਖ ਸਮਾਜ ਸੇਵਕਾਂ ਗੁਰਜੀਤ ਸਿੰਘ ਅਰੋੜਾ, ਮੇਹਰ ਸਿੰਘ ਚੁਤਾਲਾ, ਰਣਜੀਤ ਸਿੰਘ ਨੇ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਕੁਝ ਪੈਸੇ ਬਚਾਉਣ ਦੀ ਖਾਤਰ ਆਪਣੇ ਛੋਟੇ ਵਾਹਨ ਰੱਖੇ ਹੋਏ ਹਨ ਅਤੇ ਉਨ੍ਹਾਂ ਵਾਹਨਾਂ ਨੂੰ ਉਹ ਬਾਹਰਲੇ ਜ਼ਿਲਿਆਂ ਵਿਚੋਂ ਸਾਮਾਨ ਲਿਆਉਣ ਲਈ ਜਾਂ ਕਿਸੇ ਦੇ ਘਰ ਸਾਮਾਨ ਪਹੁੰਚਾਉਣ ਲਈ ਵਰਤਦੇ ਹਨ ਅਤੇ ਇਨ੍ਹਾਂ ਵਾਹਨਾਂ ਉਪਰ ਇੰਨਾ ਜ਼ਿਆਦਾ ਭਾਰ ਲੱਦਿਆ ਹੋਇਆ ਹੁੰਦਾ ਹੈ ਕਿ ਵਾਹਨ ਮਸਾਂ ਹੀ ਚੱਲਦੇ ਹਨ ਅਤੇ ਉਨ੍ਹਾਂ ਨੂੰ ਇਧਰ-ਓਧਰ ਮੋੜਨ ਲੱਗਿਆਂ ਵੀ ਬੜੀ ਮੁਸ਼ਕਿਲ ਨਾਲ ਮੋੜਿਆ ਜਾਂਦਾ ਹੈ ਅਤੇ ਅਕਸਰ ਹੀ ਇਨ੍ਹਾਂ ਵਾਹਨਾਂ ਨਾਲ ਸੜਕੀ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਈ ਵਾਰ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ।
ਇਸ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਬੇਖਬਰ ਨਜ਼ਰ ਆ ਰਿਹਾ ਹੈ ਅਤੇ ਰੋਜ਼ਾਨਾ ਹੀ ਸ਼ਹਿਰ ਵਿਚੋਂ ਇਸੇ ਤਰ੍ਹਾਂ ਦੇ ਵਾਹਨ ਲੰਘਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਐੱਸ. ਐੱਸ. ਪੀ. ਤਰਨਤਾਰਨ ਅਤੇ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਜਿਹੜੇ ਵਾਹਨ ਸਮਰੱਥਾ ਨਾਲੋਂ ਵੱਧ ਭਾਰ ਲੈ ਕੇ ਸ਼ਹਿਰ ਵਿਚੋਂ ਗੁਜਰ ਰਹੇ ਹਨ, ਉਨ੍ਹਾਂ ਉਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੋਟੇ ਚਲਾਨ ਕੀਤੇ ਜਾਣ ਤਾਂ ਜੋ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਸਬੰਧੀ ਟ੍ਰੈਫਿਕ ਇੰਚਾਰਜ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਵਾਹਨ ਸਮਰੱਥਾ ਨਾਲੋਂ ਵੱਧ ਭਾਰ ਲੈ ਕੇ ਸ਼ਹਿਰ ਵਿਚੋਂ ਗੁਜਰਦੇ ਹਨ, ਉਨ੍ਹਾਂ ਉਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਚਲਾਨ ਵੀ ਕੀਤੇ ਜਾਣ ਤਾਂ ਜੋ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ, 25 ਹਜ਼ਾਰ ਕਰੋੜ ਰੁਪਏ ਰਾਹਤ ਪੈਕੇਜ ਦੀ ਕੀਤੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e