ਸਜ਼ਾ ਸੁਣਾਏ ਜਾਣ ਮਗਰੋਂ ਲਾਲਪੁਰਾ ਦਾ ਬਿਆਨ, ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਜੋ ਮੈਂ ਕੀਤਾ ਨਹੀਂ

Friday, Sep 12, 2025 - 06:58 PM (IST)

ਸਜ਼ਾ ਸੁਣਾਏ ਜਾਣ ਮਗਰੋਂ ਲਾਲਪੁਰਾ ਦਾ ਬਿਆਨ, ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਜੋ ਮੈਂ ਕੀਤਾ ਨਹੀਂ

ਤਰਨਤਾਰਨ (ਰਮਨ)- ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ 'ਆਪ' ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 12 ਸਾਲ ਪੁਰਾਣੇ ਮਾਮਲੇ 'ਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਮਗਰੋਂ ਵਿਧਾਇਕ ਲਾਲਪੁਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮਨਜਿੰਦਰ ਸਿੰਘ ਵੱਲੋਂ ਲਿਖੀ ਗਈ ਇਕ ਚਿੱਠੀ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫ਼ੈਸਲਾ ਸੁਣ ਕੇ ਮੇਰੀ ਅੰਤਰ-ਆਤਮਾ ਨੂੰ ਬਹੁਤ ਦੁੱਖ਼ ਪਹੁੰਚਿਆ ਹੈ। ਮੇਰਾ ਮੰਨਣਾ ਹੈ ਕਿ ਇਹ ਸਜ਼ਾ ਮੈਨੂੰ ਨਹੀਂ ਹੋਈ, ਇਹ ਸਜ਼ਾ ਕਾਨੂੰਨ ਨੂੰ ਹੋਈ ਹੈ ਕਿਉਂਕਿ ਮੈਨੂੰ ਉਸ ਜੁਰਮ ਵਿਚ ਸਜ਼ਾ ਮਿਲੀ ਜੋ ਜੁਰਮ ਮੈਂ ਕੀਤਾ ਹੀ ਨਹੀਂ। ਅਸੀਂ ਇਸ ਫ਼ੈਸਲੇ ਦੇ ਵਿਰੁੱਧ ਮਾਣਯੋਗ ਹਾਈਕੋਰਟ ਵਿਚ ਅਪੀਲ ਕਰਾਂਗੇ। ਮੈਨੂੰ ਹਾਈਕੋਰਟ 'ਤੇ ਪੂਰਾ ਭਰੋਸਾ ਹੈ, ਮੈਨੂੰ ਇਸ ਵਿਚ ਇਨਸਾਫ਼ ਮਿਲੇਗਾ। 

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਲੋਕ

ਅਸੀਂ ਅਪੀਲ ਤਾਂ ਪਾਵਾਂਗੇ ਪਰ ਮੇਰੀ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਨੂੰ ਅਪੀਲ ਹੈ ਕਿ ਉਹ ਉਸ ਕੰਮ ਵਿਚ ਘੱਟੋ-ਘੱਟ 5 ਜੱਜ ਸਾਹਿਬਾਨਾਂ ਟੀਮ ਬਣਾਉਣ ਅਤੇ ਜਾਂਚ ਕਰਨ ਤਾਂ ਜੋ ਲੋਕਾਂ ਦਾ ਭਰੋਸਾ ਕਾਨੂੰਨ 'ਤੇ ਬਣਿਆ ਰਹੇ। ਪੁਲਸ ਪ੍ਰਸ਼ਾਸਨ ਅਤੇ ਬਾਕੀ ਪ੍ਰਸ਼ਾਸਨ ਵੱਲੋਂ ਕਿਸੇ 'ਤੇ ਕੀਤੀ ਕਾਰਵਾਈ ਤੋਂ ਬਾਅਦ ਇਕ ਅਦਾਲਤ ਹੀ ਹੈ, ਜਿਸ 'ਤੇ ਲੋਕਾਂ ਨੂੰ ਭਰੋਸਾ ਹੁੰਦਾ ਹੈ। ਇਹ ਭਰੋਸਾ ਟੁੱਟਣਾ ਨਹੀਂ ਚਾਹੀਦਾ ਹੈ। ਜੇਕਰ ਕੋਈ ਵਿਧਾਇਕ ਸਿਸਟਮ ਖ਼ਿਲਾਫ਼ ਲੜਾਈ ਲੜ ਰਿਹਾ ਹੋਵੇ ਤਾਂ ਉਸ 'ਚ ਅਜਿਹਾ ਬਦਲਾਹੀਣ ਭਾਵਨਾ ਨਾਲ ਸਜ਼ਾ ਕਰਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ, ਅਜਿਹਾ ਨਹੀਂ ਹੋਣਾ ਚਾਹੀਦਾ। ਜਿਸ ਵਿਅਕਤੀ ਨਾਲ ਧੱਕਾ ਹੁੰਦਾ ਮੈਂ ਉਸ ਨਾਲ ਖੜ੍ਹਦਾ ਸੀ। ਸਾਨੂੰ ਨਿਆਪਾਲਿਕਾ ਵਿਚ ਸੁਧਾਰ ਦੀ ਲੋੜ ਹੈ। ਸਾਲ ਤੋਂ ਵੱਧ ਦੀ ਸਜ਼ਾ ਦਾ ਫ਼ੈਸਲਾ ਕੋਈ ਇਕ ਵਿਅਕਤੀ ਨਾ ਕਰੇ। ਉਸ ਦੇ ਫ਼ੈਸਲੇ ਦੇਣ ਨੂੰ ਕਈ ਕਾਰਨ ਹੋ ਸਕਦੇ ਹਨ। ਮਾਣਯੋਗ ਹਾਈਕੋਰਟ ਵਿਚ ਕੋਈ ਬੈਂਚ ਬਣਾਵੇ। ਇਹ ਇਕ ਬਿਨਾਂ ਜੁਰਮ ਕੀਤੇ ਸਜ਼ਾ ਜ਼ਾਬਤਾ ਵਿਅਕਤੀ ਦੀ ਅਪੀਲ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਵਾਸੀਆਂ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਪਲਾਟ ਤੇ ਮਕਾਨ, ਪੰਚਾਇਤ ਦਾ ਵੱਡਾ ਫ਼ੈਸਲਾ

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਹੀ ਅਦਾਲਤ ਨੇ ਲਾਲਪੁਰਾ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ 'ਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਅਦਾਲਤ ਵੱਲੋਂ 6-6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਹ ਕੇਸ ਮਾਰਚ 2013 'ਚ ਦਰਜ ਹੋਇਆ ਸੀ, ਜਦੋਂ ਇਕ ਪੀੜਤਾ ਨੇ ਲਾਲਪੁਰਾ ਸਣੇ ਹੋਰਾਂ ਉੱਤੇ ਬਦਸਲੂਕੀ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਅਦਾਲਤ ਵਿੱਚ ਕਾਰਵਾਈ ਚੱਲਦੀ ਰਹੀ ਤੇ ਹੁਣ 12 ਸਾਲ ਬਾਅਦ ਮਾਮਲੇ ਦਾ ਫ਼ੈਸਲਾ ਸੁਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਮਾਮਲਾ 2013 ਦਾ ਹੈ, ਜਦੋਂ ਉਸਮਾ ਪਿੰਡ ਦੀ ਰਹਿਣ ਵਾਲੀ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਲਪੁਰਾ ਤੇ ਉਸਦੇ ਸਾਥੀਆਂ ਨੇ ਉਸ ਨਾਲ ਵਿਆਹ ਸਮਾਗਮ ਦੌਰਾਨ ਛੇੜਛਾੜ ਕੀਤੀ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦਾਅਵਾ ਕੀਤਾ ਗਿਆ ਸੀ ਕਿ 3 ਮਾਰਚ 2013 ਨੂੰ ਗੋਇੰਦਵਾਲ ਸਾਹਿਬ ਰੋਡ ‘ਤੇ ਇਕ ਮੈਰਿਜ ਪੈਲੇਸ ਵਿੱਚ ਹੋਏ ਵਿਆਹ ਸਮਾਗਮ ਦੌਰਾਨ ਤਰਨ ਤਾਰਨ ਸਿਟੀ ਪੁਲਸ ਦੇ ਮੁਲਾਜ਼ਮਾਂ ਸਮੇਤ ਹੋਰ ਲੋਕਾਂ ਨੇ ਉਸ ਤੇ ਹਮਲਾ ਕੀਤਾ। ਪੀੜਤਾ ਨੂੰ ਲਾਠੀਆਂ ਨਾਲ ਕੁੱਟਿਆ ਗਿਆ ਅਤੇ ਉਸ ਨਾਲ ਅਪਮਾਨਜਨਕ ਵਤੀਰਾ ਕੀਤਾ ਗਿਆ ।ਇਸ ਘਟਨਾ ਨੇ ਉਦੋਂ ਰੋਸ ਪੈਦਾ ਕੀਤਾ ਸੀ, ਜਿਸ ਦੇ ਚਲਦੇ ਭਾਰਤ ਦੇ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਸੂ ਮੋਟੋ ਨੋਟਿਸ ਲਿਆ। ਸਰਵਉੱਚ ਅਦਾਲਤ ਨੇ ਪੀੜਤਾ, ਉਸਦੇ ਭਰਾ ਜਗਜੀਤ ਸਿੰਘ (ਜੋ ਇਸ ਮਾਮਲੇ ਦਾ ਮੁੱਖ ਗਵਾਹ ਹੈ), ਪਰਿਵਾਰਕ ਮੈਂਬਰਾਂ ਅਤੇ ਉਸਮਾ ਪਿੰਡ ਦੇ ਸਰਪੰਚ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲਈ ਨਵੇਂ ਹੁਕਮ ਜਾਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News