ਕਿਤਾਬਾਂ ਲੈਣ ਜਾ ਰਹੇ 11ਵੀਂ ਦੇ ਵਿਦਿਆਰਥੀ ਨਾਲ ਵਾਪਰਿਆ ਭਾਣਾ, ਦਰਦਨਾਕ ਮੌਤ

Friday, Sep 05, 2025 - 12:23 PM (IST)

ਕਿਤਾਬਾਂ ਲੈਣ ਜਾ ਰਹੇ 11ਵੀਂ ਦੇ ਵਿਦਿਆਰਥੀ ਨਾਲ ਵਾਪਰਿਆ ਭਾਣਾ, ਦਰਦਨਾਕ ਮੌਤ

ਝਬਾਲ/ਸਰਾਏ ਅਮਾਨਤ ਖਾਂ(ਨਰਿੰਦਰ)-ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਮਾਣਕਪੁਰਾ ਭੱਠੇ ਨੇੜੇ ਹੋਏ ਇਕ ਭਿਆਨਕ ਮੋਟਰਸਾਈਕਲ ਹਾਦਸੇ ਵਿਚ ਇਕ ਨੌਜਵਾਨ ਜੋ ਗਿਆਰਵੀਂ ਦਾ ਵਿਦਿਆਰਥੀ ਸੀ, ਦੀ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਲਹੀਆਂ ਥਾਣਾ ਸਰਾਏ ਅਮਾਨਤ ਖਾਂ ਦਾ ਵਸਨੀਕ ਸੀ।

ਇਹ ਵੀ ਪੜ੍ਹੋ-ਪੰਜਾਬ ਦੇ ਮੌਮਮ ਨੂੰ ਲੈ ਕੇ ਵੱਡੀ ਖ਼ਬਰ, ਵਿਭਾਗ ਨੇ ਜਾਰੀ ਕੀਤੀ Latest Update

ਬੀਤੇ ਦਿਨ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਬੈਠ ਕੇ ਛੇਹਰਟਾ ਤੋਂ ਕਿਤਾਬਾਂ ਲੈਣ ਜਾ ਰਿਹਾ ਸੀ ਕਿ ਰਸਤੇ ਵਿਚ ਭੱਠਾ ਮਾਣਕਪੁਰਾ ਨੇੜੇ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਅਤੇ ਇਕ ਦੂਸਰੀ ਸਾਈਡ ਤੋਂ ਆ ਰਹੀ ਗੱਡੀ ਦੇ ਵਿਚਕਾਰੋਂ ਮੋਟਰਸਾਈਕਲ ਕੱਢਣ ਲੱਗਿਆਂ ਮੋਟਰਸਾਈਕਲ ਕੁਰਾਹੇ ਸੜਕ ’ਤੇ ਡਿੱਗ ਪਿਆ, ਜਿਸ ਕਾਰਨ ਟਰਾਲੀ ਹੇਠਾਂ ਆਉਣ ਕਰਕੇ ਅਕਾਸ਼ਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਸਰਾਏ ਅਮਾਨਤ ਖਾਂ ਥਾਣੇ ਦੀ ਪੁਲਸ ਨੇ ਘਟਨਾ ਸਥਾਨ ’ਤੇ ਪਹੁੰਚਕੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News