90 ਫੀਸਦੀ ਦਿਵਿਆਂਗ ਕਾਜਲ ਨੇ 12ਵੀਂ ’ਚੋਂ ਲਏ 90 ਫੀਸਦੀ ਅੰਕ, ਬਣਨਾ ਚਾਹੁੰਦੀ ਹੈ IAS

07/05/2022 5:54:24 PM

ਗੁਰਦਾਸਪੁਰ (ਵਿਨੋਦ) - ਰੋਮੇਸ਼ ਮਹਾਜਨ ਨੈਸ਼ਨਲ ਅਵਾਰਡੀ ਅਤੇ ਸਕੱਤਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਪੂਰਨ ਸਹਿਯੋਗ ਅਤੇ ਸਾਥ ਨਾਲ 90 ਫੀਸਦੀ ਅਪੰਗ ਕੁੜੀ ਕਾਜਲ ਨੇ 90 ਫੀਸਦੀ ਅੰਕਾਂ ਨਾਲ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ। ਕਾਜਲ ਧਾਰੀਵਾਲ ਦੀ ਵਸਨੀਕ ਹੈ ਅਤੇ ਉਸ ਨੇ ਹੁਣ ਅੱਗੇ ਦੀ ਪੜ੍ਹਾਈ ਵਾਸਤੇ ਕਾਲਜ ਵਿਖੇ ਦਾਖ਼ਲ ਲਿਆ ਹੈ। ਵਰਣਨਯੋਗ ਹੈ ਕਿ ਇਸ ਅਪਾਹਿਜ ਕੁੜੀ ਨੇ ਨੈਸ਼ਨਲ ਪੱਧਰ ’ਤੇ ਪੇਂਟਿੰਗ ਮੁਕਾਬਲੇ 2019 ’ਚ ਪੂਰੇ ਦੇਸ਼ ’ਚੋਂ ਦੂਜਾ ਸਥਾਨ ਹਾਸਲ ਕਰਕੇ ਪੂਰੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ।  

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਦੱਸਣਯੋਗ ਹੈ ਕਿ ਰੋਮੇਸ਼ ਮਹਾਜਨ ਜੋ ਸਮਾਜ ਭਲਾਈ ਦੇ ਕੰਮਾਂ ਲਈ ਹਮੇਸ਼ਾਂ ਅੱਗੇ ਰਹਿੰਦੇ ਹਨ, ਵੱਲੋਂ ਪਿਛਲੇਂ 10 ਸਾਲਾਂ ਤੋਂ ਇਸ 90 ਫੀਸਦੀ ਅਪੰਗ ਕੁੜੀ, ਜੋ ਲਗਾਤਾਰ ਆਪਣੀ ਲੜਾਈ ਲਈ ਕੋਸ਼ਿਸ਼ ਕਰ ਰਹੀ ਹੈ, ਪੂਰੀ ਮਦਦ ਦਿੱਤੀ ਜਾ ਰਹੀ ਹੈ। ਹੁਣ ਇਸ ਕੁੜੀ ਨੇ 12ਵੀਂ ਕਲਾਸ ’ਚੋਂ ਚੰਗੇ ਨੰਬਰ ਲਏ ਹਨ। ਰੋਮੇਸ ਮਹਾਜਨ ਨੇ ਦੱਸਿਆ ਕਿ ਚੱਲਣ ਫਿਰਨ, ਉੱਠਣ , ਬੈਠਣ ਤੋਂ ਅਸਮਰਥ  ਕਾਜਲ ਦਿਮਾਗ ਤੋਂ ਕਾਫੀ ਹੁਸ਼ਿਆਰ ਹੈ, ਜਿਸ ਕਰਕੇ ਉਸ ਦਾ ਸਰਕਾਰੀ ਕਾਲਜ ਵਿਚ ਦਾਖ਼ਲਾ ਕਰਵਾਇਆ ਗਿਆ ਹੈ ਅਤੇ ਕਿਤਾਬਾਂ ਵੀ ਲੈ ਕੇ ਦਿੱਤੀਆਂ ਹਨ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਉਨ੍ਹਾਂ ਦੱਸਿਆ ਕਿ ਇਹ ਕੁੜੀ ਆਪਣੀ ਪੜ੍ਹਾਈ ਤੋਂ ਬਾਅਦ ਆਈ.ਏ.ਐੱਸ ਅਫ਼ਸਰ ਬਣਨਾ ਚਾਹੁੰਦੀ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਯੂ.ਪੀ.ਐੱਸ.ਸੀ ਦਾ ਟੈਸਟ ਜ਼ਰੂਰ ਪਾਸ ਕਰ ਲਵੇਗੀ ਅਤੇ ਆਪਣਾ ਸੁਫ਼ਨਾ ਪੂਰਾ ਕਰੇਗੀ। ਨਾਲ ਹੀ ਇਸ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੇਗੀ, ਜਿਸ ਵਿਚ ਉਹ ਉਸ ਦਾ ਪੂਰਾ ਸਾਥ ਦੇਣਗੇ।


rajwinder kaur

Content Editor

Related News