ਪਤਨੀ ਨੇ ਪੇਕੇ ਪਰਿਵਾਰ ਨਾਲ ਮਿਲ ਕੇ ਪਤੀ ''ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

06/20/2020 4:54:53 PM

ਗੁਰਦਾਸਪੁਰ (ਵਿਨੋਦ) : ਪੁਲਸ ਨੇ ਪਤੀ ਅਤੇ ਉਸਦੇ ਰਿਸ਼ਤੇਦਾਰ ਦੀ ਕੁੱਟਮਾਰ ਕਰ ਕੇ ਜ਼ਖਮੀ ਕਰਨ ਦੇ ਦੋਸ਼ 'ਚ ਪਤਨੀ ਸਮੇਤ 5 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਸਿਵਲ ਹਸਪਤਾਲ 'ਚ ਦਾਖ਼ਲ ਜਸਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਜੰਡਏ ਨੇ ਦੱਸਿਆ ਕਿ ਉਸ ਦਾ ਵਿਆਹ ਬਿੰਦਿਆ ਅੰਚਲ ਕੌਰ ਪੁੱਤਰੀ ਗੁਰਮੇਜ ਸਿੰਘ ਵਾਸੀ ਪਿੰਡ ਬਸਤੀ ਬਹਿਲੋਲਪੁਰ ਨਾਲ ਹੋਇਆ ਸੀ, ਪਰ ਸਾਡੇ ਦੋਵਾਂ 'ਚ ਅਣਬਨ ਰਹਿੰਦੀ ਸੀ ਅਤੇ ਕਈ ਵਾਰ ਸਮਝੌਤਾ ਹੋਣ ਦੇ ਬਾਵਜੂਦ ਇਕੱਠੇ ਨਹੀਂ ਰਹਿ ਸਕੇ। ਉਸ ਦੀ ਪਤਨੀ ਹੁਣ ਕਾਫ਼ੀ ਸਮੇਂ ਤੋਂ ਪੇਕੇ ਘਰ ਰਹਿੰਦੀ ਹੈ। 

ਇਹ ਵੀ ਪੜ੍ਹੋਂ : ਦੁਬਈ 'ਚ ਫਸੇ ਪੰਜਾਬੀਆਂ ਦੀ ਹੱਡ-ਬੀਤੀ ਸੁਣ ਵਿਦੇਸ਼ਾਂ ਵੱਲ ਕਦੇ ਨਹੀਂ ਕਰੋਗੇ ਮੂੰਹ (ਵੀਡੀਓ)

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਹ ਰਾਤ ਲਗਭਗ 8 ਵਜੇ ਮਾਸੀ ਦੇ ਲੜਕੇ ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਜੀਰਪੁਰ ਨਾਲ ਖੇਤਾਂ ਤੋਂ ਵਾਪਸ ਘਰ ਜਾ ਰਹੇ ਸੀ ਤਾਂ ਇਕ ਸਕਾਰਪਿਉ ਸਾਡੇ ਕੋਲ ਰੁਕੀ ਅਤੇ ਉਸ ਵਿਚੋਂ ਉਸ ਦਾ ਸਹੁਰਾ ਗੁਰਮੇਜ ਸਿੰਘ, ਉਸ ਦਾ ਭਰਾ ਰਾਣਾ ਪੁੱਤਰ ਸੁਰਿੰਦਰ ਸਿੰਘ, ਸੁਰਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ, ਸੁਖਵਿੰਦਰ ਕੌਰ ਪਤਨੀ ਗੁਰਮੇਜ ਸਿੰਘ ਅਤੇ ਉਸ ਦੀ ਪਤਨੀ ਬਿੰਦਿਆ ਅੰਚਲ ਕੌਰ ਉਤਰੇ ਅਤੇ ਉਨ੍ਹਾਂ ਮੈਨੂੰ ਅਤੇ ਮੇਰੇ ਮਾਸੀ ਦੇ ਲੜਕੇ 'ਤੇ ਤੇਜ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਮੁਲਜ਼ਮ ਉਨ੍ਹਾਂ ਦਾ ਮੋਟਰਸਾਈਕਲ ਵੀ ਨਾਲ ਲੈ ਗਏ।ਇਸ ਸਬੰਧੀ ਕੇਸ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਦੋਰਾਂਗਲਾ ਦੇ ਅਨੁਸਾਰ ਜਸਵਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਸਾਰੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਨਵਜੋਤ ਸਿੱਧੂ ਦੇ ਦਰ 'ਤੇ ਬਿਹਾਰ ਪੁਲਸ ਦਾ ਪਹਿਰਾ,ਜਾਣੋ ਕਿਉਂ


Baljeet Kaur

Content Editor

Related News