ਮੋਟਰਸਾਇਕਲ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ, 7 ਮਹੀਨੇ ਦੇ ਬੱਚੇ ਸਣੇ 4 ਜ਼ਖ਼ਮੀ

06/27/2022 4:34:19 PM

ਗੁਰਦਾਸਪੁਰ (ਜੀਤ ਮਠਾਰੂ) - ਬੀਤੀ ਦੇਰ ਰਾਤ ਪਿੰਡ ਜੋੜਾ ਛੱਤਰਾ ਨਜ਼ਦੀਕ ਇਕ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ 7 ਮਹੀਨੇ ਦੇ ਬੱਚੇ ਅਤੇ ਦੋ ਮਹਿਲਾਵਾਂ ਸਮੇਤ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਥਾਣੇਵਾਲ ਬੋਹੜੀ ਨੇ ਦੱਸਿਆ ਕਿ ਉਸਦਾ 7 ਮਹੀਨੇ ਦਾ ਮੁੰਡਾ ਬੀਮਾਰ ਸੀ, ਜਿਸ ਕਰਕੇ ਉਹ ਆਪਣੀ ਪਤਨੀ ਅਤੇ ਇਕ ਰਿਸ਼ਤੇਦਾਰ ਦੀ ਕੁੜੀ ਸਮੇਤ ਆਪਣੇ ਮੋਟਰਸਾਇਕਲ 'ਤੇ ਸਿਵਲ ਹਸਪਤਾਲ ਜਾ ਰਿਹਾ ਸੀ। 

ਪੜ੍ਹੋ ਇਹ ਵੀ ਖ਼ਬਰ:  ਜਲੰਧਰ ਤੋਂ ਦੁਖ਼ਦ ਖ਼ਬਰ: ਜਨਮ ਦਿਨ ਦੀ ਪਾਰਟੀ ਦੌਰਾਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗੇ 2 ਵਿਦਿਆਰਥੀ, 1 ਦੀ ਮੌਤ

ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਜੋੜਾ ਛੱਤਰਾ ਨੇੜੇ ਪਹੁਚਿਆਂ ਤਾਂ ਸਾਹਮਣੇ ਇੱਕ ਮੋਟਰਸਾਇਕਲ ਰੇਹੜੀ ਉਸਦੇ ਅੱਗੇ ਜਾ ਰਹੀ ਸੀ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਵਾਹਨ ਦੀ ਤੇਜ ਲਾਈਟ ਉਸਦੀ ਅੱਖਾਂ ਵਿੱਚ ਪੈਣ ਕਾਰਨ ਉਸ ਦੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ । ਇਸ ਹਾਦਸੇ ਵਿੱਚ ਉਕਤ ਵਿਅਕਤੀ ਦੀ ਪਤਨੀ ਬਿੰਦਰ ਕੌਰ, ਉਸ ਦਾ ਲੜਕਾ ਸ਼ਿਵਜੋਤ ਸਿੰਘ ਅਤੇ ਉਸਦੀ ਰਿਸ਼ਤੇਦਾਰ ਲੜਕੀ ਸੰਦੀਪ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਪੜ੍ਹੋ ਇਹ ਵੀ ਖ਼ਬਰ: ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

 


rajwinder kaur

Content Editor

Related News