ਜ਼ਬਰਦਸਤੀ ਨਿਕਾਹ ਕਰਨ ''ਤੇ ਨਾਬਾਲਗ ਕੁੜੀ ਘਰੋਂ ਭੱਜ ਕੇ ਪੁੱਜੀ ਸਰਕਾਰੀ ਸੰਸਥਾਂ ਕੋਲ

Thursday, Oct 29, 2020 - 04:15 PM (IST)

ਜ਼ਬਰਦਸਤੀ ਨਿਕਾਹ ਕਰਨ ''ਤੇ ਨਾਬਾਲਗ ਕੁੜੀ ਘਰੋਂ ਭੱਜ ਕੇ ਪੁੱਜੀ ਸਰਕਾਰੀ ਸੰਸਥਾਂ ਕੋਲ

ਗੁਰਦਾਸਪੁਰ (ਜ. ਬ.): ਇਕ ਨਾਬਾਲਿਗ ਮੁਸਲਿਮ ਫ਼ਿਰਕੇ ਦੀ ਵਿਦਿਆਰਥਣ ਦਾ ਉਸ ਦੀ ਵਿਧਵਾ ਮਾਂ ਨੇ ਜ਼ਬਰਦਸਤੀ ਨਿਕਾਹ ਕਰਨ ਜਾ ਰਹੀ ਸੀ। ਇਸੇ ਦੌਰਾਨ ਕੁੜੀ ਨੇ ਘਰੋਂ ਭੱਜ ਕੇ ਕੁੜੀਆਂ ਦੀ ਸੁਰੱਖਿਆ ਲਈ ਬਣਾਈ ਸਰਕਾਰੀ ਸੰਸਥਾਂ ਸਖੀ ਵਨ ਕੋਲ ਪੁੱਜ ਗਈ। ਸੰਸਥਾ ਨੇ ਉਸਨੂੰ ਚਿਲਡਰਨ ਹੋਮ ਜਲੰਧਰ ਭੇਜ ਕੇ ਉਸ ਦੀ ਸਿੱਖਿਆ, ਖੇਡਾਂ ਆਦਿ ਦਾ ਪ੍ਰਬੰਧ ਕੀਤਾ ਹੈ। ਇਸ ਸਬੰਧੀ ਸੰਸਥਾ ਗੁਰਦਾਸਪੁਰ ਦੀ ਇੰਚਾਰਜ ਅਨੂੰ ਗਿੱਲ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਤੁੰਗ ਵਾਸੀ ਇਕ ਮੁਸਲਿਮ ਫ਼ਿਰਕੇ ਦੀ ਕੁੜੀ, ਜੋ ਗੁਰਦਾਸਪੁਰ 'ਚ ਇਕ ਸਕੂਲ ਦੀ 10ਵੀਂ ਦੀ ਵਿਦਿਆਰਥਣ ਹੈ ਅਤੇ ਇਕ ਵਧੀਆਂ ਐਥਲੀਟ ਹੈ, ਦਾ ਨਿਕਾਹ ਉਸ ਦੀ ਵਿਧਵਾ ਮਾਂ ਨੇ ਉਸ ਦੀ ਮਰਜ਼ੀ ਦੇ ਬਿਨਾਂ ਕਿਸੇ ਨੌਜਵਾਨ ਨਾਲ ਕਰਨਾ ਚਾਹੁੰਦੀ ਸੀ ਪਰ ਕੁੜੀ ਜਿਥੇ ਵਧੀਆਂ ਐਥਲੀਟ ਬਣਨਾ ਚਾਹੁੰਦੀ ਹੈ, ਉਥੇ ਉੱਚ ਸਿੱਖਿਆ ਪੂਰੀ ਕਰਨਾ ਚਾਹੁੰਦੀ ਸੀ। ਆਪਣੀ ਮਾਂ ਵਲੋਂ ਜਬਰੀ ਨਿਕਾਹ ਕਰਨ ਦੀ ਜਿੱਦ ਕਾਰਣ ਉਹ ਘਰੋਂ ਭੱਜ ਗਈ। ਰਾਤ ਉਹ ਕਿਤੇ ਲੁਕ ਕੇ ਰਹੀ ਅਤੇ ਸਵੇਰੇ ਕੁੜੀ ਨੇ ਸਾਡੀ ਸੰਸਥਾਂ ਨਾਲ ਸੰਪਰਕ ਕੀਤਾ, ਜਿਸ 'ਤੇ ਅਸੀਂ ਤੁਰੰਤ ਕਾਰਵਾਈ ਕਰ ਕੇ ਉਸ ਨੂੰ ਆਪਣੇ ਕੰਟਰੋਲ 'ਚ ਲੈ ਕੇ ਉਸ ਦੀ ਮਾਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਝਬਾਲ 'ਚ ਵੱਡੀ ਵਾਰਦਾਤ: ਦਿਨ-ਦਿਹਾੜੇ ਵਿਅਕਤੀਆਂ ਨੇ ਗੁੱਜਰਾਂ ਦੇ ਡੇਰੇ 'ਤੇ ਚਲਾਈਆਂ ਗੋਲੀਆਂ

ਅਨੂੰ ਗਿੱਲ ਨੇ ਦੱਸਿਆ ਕਿ ਉਹ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ ਅਤੇ ਖੇਡਾਂ 'ਚ ਵੀ ਨਾਮ ਬਣਾਉਣਾ ਚਾਹੁੰਦੀ ਹੈ, ਜਿਸ ਕਾਰਣ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕੀਤੀ, ਉਸ ਨੂੰ ਚਿਲਡਰਨ ਹੋਮ ਜਲੰਧਰ ਭੇਜ ਕੇ ਉਥੇ ਉਸ ਦਾ ਸਾਰਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੋ ਕੁੜੀਆਂ ਕਿਸੇ ਤਰ੍ਹਾਂ ਦੀ ਹਿੰਸਾ ਦਾ ਜਾਂ ਹੋਰ ਕਾਰਣ ਪ੍ਰੇਸ਼ਾਨ ਹੈ, ਉਹ ਸਾਡੀ ਸੰਸਥਾਂ ਨਾਲ ਸੰਪਰਕ ਕਰ ਸਕਦੀਆਂ ਹਨ ਅਤੇ ਅਸੀਂ ਹਰ ਸੰਭਵ ਸਹਿਯੋਗ ਕਰਾਂਗੇ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਪੂਰੀ ਹੋਣ ਤੱਕ ਇਹ ਕੁੜੀ ਹੁਣ ਚਿਲਡਰਨ ਹੋਮ ਜਲੰਧਰ 'ਚ ਰਹੇਗੀ।

ਇਹ ਵੀ ਪੜ੍ਹੋ : ਨੌਜਵਾਨ ਨੇ ਕੋਬਰਾ ਸੱਪ ਨਾਲ ਕਰਵਾਇਆ ਵਿਆਹ, ਕਿਹਾ- ਇਹ ਮੇਰੀ ਪਿਛਲੇ ਜਨਮ ਦੀ ਪ੍ਰੇਮਿਕਾ ਹੈ (ਵੀਡੀਓ)


author

Baljeet Kaur

Content Editor

Related News