ਡਰਾਈਵਿੰਗ ਸਿੱਖਣ ਦੇ ਨਾਂ 6.50 ਲੱਖ ਦੀ ਠੱਗੀ ਮਾਰਨ ਵਾਲਾ ਨਾਮਜ਼ਦ

11/26/2019 5:50:03 PM

ਗੁਰਦਾਸਪੁਰ (ਵਿਨੋਦ) - ਦੁਬਈ ’ਚ ਡਰਾਈਵਿੰਗ ਸਿੱਖਣ ਦੇ ਨਾਂ ’ਤੇ 6.50 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਵਿਰੁੱਧ ਸਿਟੀ ਪੁਲਸ ਗੁਰਦਾਸਪੁਰ ਨੇ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਪੁਲਸ ਮੁਖੀ ਹੈੱਡ ਕੁਆਰਟਰ ਗੁਰਦਾਸਪੁਰ ਨੂੰ 3-6-2019 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਸੁਖਵਿੰਦਰ ਸਿੰਘ ਨੂੰ ਦੁਬਈ ’ਚ ਡਰਾਈਵਿੰਗ ਸਿੱਖਣ ਲਈ ਪ੍ਰਦੀਪ ਸਿੰਘ ਪੁੱਤਰ ਲਖਬੀਰ ਸਿੰਘ ਨੂੰ 6 ਲੱਖ 50 ਹਜ਼ਾਰ ਰੁਪਏ ਦਿੱਤੇ ਸੀ। ਉਕਤ ਮੁਲਜ਼ਮ ਨੇ ਉਸ ਦੇ ਮੁੰਡੇ ਨੂੰ ਦੁਬਈ ਤਾਂ ਭੇਜ ਦਿੱਤਾ ਸੀ ਪਰ ਫੀਸ ਦੇ ਪੈਸੇ ਨਹੀਂ ਭੇਜੇ। ਇਸ ਸਬੰਧੀ ਡੀ. ਐੱਸ. ਪੀ. ਅਪਰਾਧ ਸ਼ਾਖ਼ਾ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਜਾਂਚ ਰਿਪੋਰਟ ਦੇ ਆਧਾਰ ’ਤੇ ਉਕਤ ਖਿਲਾਫ ਕੇਸ ਦਰਜ ਕੀਤਾ ਗਿਆ ਹੈ।


rajwinder kaur

Edited By rajwinder kaur