ਮੁੜ 42 ਡਿਗਰੀ ਤੱਕ ਪੁੱਜਾ ਪਾਰਾ, 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲ ਰਹੀ ਹੈ ''ਲੂ''

06/16/2020 11:11:25 AM

ਗੁਰਦਾਸਪੁਰ (ਹਰਮਨ) : ਇਸ ਸਾਲ ਜੂਨ ਦੇ ਪਹਿਲੇ ਹਫਤੇ ਤੱਕ ਬੇਸ਼ੱਕ ਮੌਸਮ 'ਚ ਗਰਮਾਹਟ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਘੱਟ ਰਹੀ ਹੈ ਪਰ ਹੁਣ ਪਿਛਲੇ ਕਰੀਬ 2 ਦਿਨਾਂ ਤੋਂ ਤਾਪਮਾਨ 'ਚ ਮੁੜ ਹੋ ਰਹੇ ਵਾਧਾ ਕਾਰਣ ਗਰਮੀ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ 42 ਡਿਗਰੀ ਦੇ ਆਸ ਪਾਸ ਪੁੱਜ ਗਿਆ ਹੈ ਜਦੋਂ ਕਿ ਆਉਣ ਵਾਲੇ 2-3 ਦਾ ਮੌਸਮ ਹੋਰ ਵੀ ਖੁਸ਼ਕ ਰਹਿਣ ਕਾਰਣ ਗਰਮੀ ਵਿਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਇਲਾਕੇ ਅੰਦਰ ਕਰੀਬ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵਗ ਰਹੀ 'ਲੂ' ਗਰਮੀ ਦੇ ਕਹਿਰ ਨੂੰ ਹੋਰ ਵੀ ਵਧਾ ਰਹੀ ਹੈ। ਇਸ ਕਾਰਣ ਗਰਮੀ ਦੇ ਵਧ ਰਹੇ ਪ੍ਰਕੋਪ ਦਾ ਅਸਰ ਆਮ ਜਨ ਜੀਵਨ 'ਤੇ ਵੀ ਪੈ ਰਿਹਾ ਹੈ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ, ਭਤੀਜੇ ਨੇ ਪਹਿਲਾਂ ਤਾਏ ਦਾ ਕੀਤਾ ਕਤਲ ਫਿਰ ਖੁਦ ਨੂੰ ਵੀ ਮਾਰੀ ਗੋਲੀ

ਸਰਕਾਰੀ ਦਫਤਰਾਂ 'ਚ ਆਉਣ ਜਾਣ ਵਾਲੇ ਮੁਲਾਜ਼ਮਾਂ ਅਤੇ ਆਮ ਲੋਕਾਂ 'ਤੇ ਵੀ ਗਰਮੀ ਦਾ ਅਸਰ ਦਿਖਾਈ ਦੇ ਰਿਹਾ ਹੈ। ਗਰਮੀ ਦੀ ਸਭ ਤੋਂ ਵੱਡੀ ਮਾਰ ਦੁਕਾਨਦਾਰਾਂ ਨੂੰ ਪੈਂਦੀ ਦਿਖਾਈ ਦੇ ਰਹੀ ਕਿਉਂਕਿ ਪਹਿਲਾਂ ਕੋਰੋਨਾ ਵਾਇਰਸ ਕਾਰਣ ਮੰਦੀ ਦੇ ਸ਼ਿਕਾਰ ਦੁਕਾਨਦਾਰਾਂ ਨੂੰ ਦੁਪਹਿਰ ਵੇਲੇ ਵਿਹਲੇ ਬੈਠਣਾ ਪੈ ਰਿਹਾ ਹੈ। ਕਰੀਬ 12 ਤੋਂ 4 ਵਜੇ ਤੱਕ ਗੁਰਦਾਸਪੁਰ ਦੇ ਬਜ਼ਾਰਾਂ ਅਤੇ ਸੜਕਾਂ 'ਚ ਜ਼ਿਆਦਾ ਰੌਣਕਾਂ ਦਿਖਾਈ ਨਹੀਂ ਦਿੰਦੀਆਂ। ਰੇਹੜੀ-ਫੜੀ ਵਾਲਿਆਂ ਲਈ ਤਾਪਮਾਨ ਵਿਚ ਹੋ ਰਿਹਾ ਵਾਧਾ ਨੁਕਸਾਨਦੇਹ ਸਿੱਧ ਹੋ ਰਿਹਾ ਹੈ ਕਿਉਂਕਿ ਪਹਿਲਾਂ ਹੀ ਸਾਮਾਨ ਦੀ ਵਿਕਰੀ ਘੱਟ ਹੋਣ ਕਾਰਣ ਉਨ੍ਹਾਂ ਦਾ ਕਾਰੋਬਾਰ ਮੰਦਾ ਸੀ, ਤੇ ਹੁਣ ਜਦੋਂ ਗਰਮੀ ਵਧ ਰਹੀ ਹੈ ਤਾਂ ਫਲ/ਸਬਜ਼ੀਆਂ ਅਤੇ ਖਾਣ ਪੀਣ ਵਾਲੇ ਹੋਰ ਸਮਾਨ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਤੇਜ ਹੋ ਗਈ ਹੈ।

ਇਹ ਵੀ ਪੜ੍ਹੋਂ : ਪ੍ਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ 


Baljeet Kaur

Content Editor

Related News