ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੇ ਵਿਰੋਧ ’ਚ ਜੀ.ਟੀ. ਰੋਡ ’ਤੇ ਲਾਇਆ ਜਾਮ

05/17/2021 6:18:51 PM

ਜੰਡਿਆਲਾ ਗੁਰੂ (ਸ਼ਰਮਾ,ਸੁਰਿੰਦਰ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਜ਼ੋਨਾਂ ’ਚ ਹਰਿਆਣਾ ਦੀ ਖੱਟਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਮੇਟੀ ਦੇ ਮੈਂਬਰਾਂ ਵਲੋਂ ਪੁਤਲਾ ਫੂਕਿਆ ਗਿਆ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਮਜ਼ਦੂਰਾਂ ’ਤੇ ਲਾਠੀਚਾਰਜ ਕਰਨ, ਅੱਥਰੂ ਗੈਸ ਦੇ ਗੋਲੇ ਦਾਗਣ ਅਤੇ ਗ੍ਰਿਫ਼ਤਾਰੀਆਂ ਕਰਨ ਦੇ ਵਿਰੋਧ ’ਚ ਖੱਟਰ ਸਰਕਾਰ ਦੇ ਪੁਤਲੇ ਫੂਕ ਕੇ ਸਖ਼ਤ ਨਿਖੇਧੀ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਕੋਰੋਨਾ ਦਾ ਖੌਫ ਪਾਅ ਕੇ ਅੰਦੋਲਨ ਨੂੰ ਖ਼ਰਾਬ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)

ਉਨ੍ਹਾਂ ਕਿਹਾ ਕਿ ਉਹ ਅਜਿਹਾ ਇਸ ਕਰਕੇ ਕਰ ਰਹੇ ਹਨ ਤਾਂਕਿ ਕਾਲੇ ਕਾਨੂੰਨ ਲਾਗੂ ਕਰਕੇ ਕਾਰਪੋਰੇਟ ਘਰਾਣਿਆ ਨੂੰ ਦੇਸ਼ ਦੇ ਜਨਤਕ ਅਦਾਰਿਆ ਅਤੇ ਜ਼ਮੀਨਾਂ ’ਤੇ ਕਾਬਜ ਕਰਵਾਇਆ ਜਾ ਸਕੇ। ਅੱਜ ਪਿੰਡ ਚੱਬਾ ਦੇ ਮੇਨ ਚੌਕ, ਰਾਜਾ ਤਾਲ, ਸਾਰੰਗੜਾ, ਰਾਮਤੀਰਥ, ਪਠਾਨਕੋਟ ਰੋਡ, ਟਾਂਗਰਾ, ਜੰਡਿਆਲਾ ਗੁਰੂ, ਬਾਬਾ ਬਕਾਲਾ ਮੋੜ, ਵੱਲਾ ਬਾਈਪਾਸ, ਬੰਡਾਲਾ, ਮਹਿਤਾ, ਨਾਥ ਦੀ ਖੂਹੀ ਤੇ ਜੈਂਤੀਪੁਰ ਆਦਿ ਥਾਵਾਂ ’ਤੇ ਜੋਨ ਪ੍ਰਧਾਨ ਗੁਰਦੇਵ ਸਿੰਘ ਵਰਪਾਲ, ਜਰਮਨਜੀਤ ਸਿੰਘ ਬੰਡਾਲਾ, ਨਿਸ਼ਾਨ ਸਿੰਘ ਚੱਬਾ ਦੀ ਅਗਵਾਈ ’ਚ ਮੁੱਖ ਮਾਰਗ ਜਾਮ ਕਰਕੇ ਖੱਟਰ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਤਸ਼ੱਦਦ ਵਿਰੁੱਧ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰ ’ਤੇ ਅੰਦੋਲਨ ਨੂੰ ਲਗਭਗ 6 ਮਹੀਨੇ ਹੋ ਚੁੱਕੇ ਹਨ, ਜੋ ਸ਼ਾਂਤਮਈ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ। ਕੇਂਦਰ ਸਰਕਾਰ ਘਬਰਾ ਕੇ ਹਰਿਆਣਾ ਸਰਕਾਰ ਤੋਂ ਕਿਸਾਨਾਂ ’ਤੇ ਜ਼ੁਲਮ ਕਰਵਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਬੇਰੁਜ਼ਗਾਰ ETT ਟੈਟ ਪਾਸ ਅਧਿਆਪਕਾਂ ਨੇ ਘੇਰੀ ਸਿਖਿਆ ਮੰਤਰੀ ਦੀ ਕੋਠੀ, ਤੋੜੇ ਬੈਰੀਕੇਡ (ਤਸਵੀਰਾਂ)

ਕਿਸਾਨਾਂ ਨੂੰ ਬਦਨਾਮ ਕਰਨ ਲਈ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਹੰਕਾਰ ’ਚ ਆਈ ਖੱਟਰ ਸਰਕਾਰ ਲਗਾਤਾਰ ਕਾਰਪੋਰੇਟ ਪੱਖੀ ਹੋਣ ਦੇ ਸਬੂਤ ਦੇ ਰਹੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਐੱਮ.ਐੱਸ.ਪੀ. ਵਾਲਾ ਕਾਨੂੰਨ ਲਾਗੂ ਕੀਤਾ ਜਾਵੇ। ਕਿਸਾਨਾਂ ਮਜਦੂਰਾਂ ’ਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਡਾਕਟਰ ਬਲਵਿੰਦਰ ਸਿੰਘ, ਬਲਦੇਵ ਸਿੰਘ, ਹਰਕਿਰਤ ਸਿੰਘ ਇੱਬਣ, ਮਨਜੀਤ ਸਿੰਘ ਵਰਪਾਲ, ਫਤਹਿ ਸਿੰਘ ਬੁੱਤ, ਹਰੀ ਸਿੰਘ ਚਾਟੀਵਿੰਡ, ਮਨਜੀਤ ਸਿੰਘ ਮੁੱਲਾਂਬਹਿਰਾਮ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)


rajwinder kaur

Content Editor

Related News