ਸਰਕਾਰ ਤੋਂ ਬੇਹੱਦ ਖਫਾ, ਜਾਨ ਦੀ ਪ੍ਰਵਾਹ ਕੀਤੇ ਬਗੈਰ ਮੁਸ਼ਕਲ ਹਾਲਤਾਂ ਨਾਲ ਜੂਝ ਰਹੀਆਂ ਆਸ਼ਾ ਵਰਕਰਾਂ

06/15/2021 1:58:00 PM

ਗੁਰਦਾਸਪੁਰ (ਹਰਮਨ) - ਕੋਰੋਨਾ ਕਾਲ ਦੌਰਾਨ ਜਾਨ ਦੀ ਪਰਵਾਹ ਕੀਤੇ ਬਗੈਰ ਜੂਝ ਰਹੀਆਂ ਆਸ਼ਾ ਵਰਕਰਾਂ ਨੂੰ ਸਰਕਾਰ ਵੱਲੋਂ ਬਣਦਾ ਮਿਹਨਤਾਨਾ ਦੇਣ ਸਮੇਤ ਹੋਰ ਮੰਗਾਂ ਪੂਰੀਆਂ ਕਰਨ ਸਬੰਧੀ ਦਿਖਾਈ ਜਾ ਰਹੀ ਬੇਰੁਖੀ ਕਾਰਨ ਆਸ਼ਾ ਵਰਕਰਾਂ ਬੇਹੱਦ ਪ੍ਰੇਸ਼ਾਨ ਦਿਖਾਈ ਦੇ ਰਹੀਆਂ ਹਨ। ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਪ੍ਰਧਾਨ ਬਲਵਿੰਦਰ ਕੌਰ ਅਲੀਸ਼ੇਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦਾ ਸਰਵੇਖਣ ਕਰ ਕੇ ਪੀੜਤਾਂ ਨੂੰ ਹਰ ਪੱਧਰ ਦੀ ਡਾਕਟਰੀ ਸਹਾਇਤਾ ਦੇਣ ਦੀ ਜ਼ਿੰਮੇਵਾਰੀ ਸਮੇਤ ਵਿਤੋਂ ਜ਼ਿਆਦਾ ਕਈ ਕੰਮ ਆਸ਼ਾ ਵਰਕਰਾਂ ’ਤੇ ਥੋਪੇ ਗਏ ਹਨ। ਇਸ ਕਾਰਨ ਆਸ਼ਾ ਵਰਕਰਾਂ ਖੁਦ ਵੀ ਕੋਰੋਨਾ ਦੀ ਲਪੇਟ ਵਿੱਚ ਆ ਰਹੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਵੀ ਪਾਜ਼ੇਟਿਵ ਆ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਉਨ੍ਹਾਂ ਦੱਸਿਆ ਕਿ ਭੈਣੀ ਮੀਆਂ ਖਾਂ ਦੀ ਆਸ਼ਾ ਵਰਕਰ ਬਬਿਤਾ ਰਾਮਪਾਲ ਦੀ ਕੁਝ ਦਿਨ ਪਹਿਲਾਂ ਕੋਰੋਨਾ ਦੌਰਾਨ ਹੋਈ ਮੌਤ ਨੇ ਸਾਰੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਕੋਰੋਨਾ ਪੀੜਤ ਹੋਣ ਦੇ ਬਾਅਦ ਮੁੜ ਡਿਊਟੀ ’ਤੇ ਪਰਤੀ ਯੂਨੀਅਨ ਦੀ ਜ਼ਿਲ੍ਹਾ ਜਰਨਲ ਸਕੱਤਰ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਦੱਸਿਆ ਕਿ ਵਰਕਰਾਂ ਨੂੰ ਦੂਰ-ਦੁਰਾਡੇ ਇਲਾਕਿਆਂ ’ਚ ਕੋਰੋਨਾ ਪੀੜਤਾਂ ਲਈ ਕੋਰੋਨਾ ਫਤਿਹ ਕਿੱਟਾਂ ਘਰ-ਘਰ ਪਹੁੰਚਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਡਿਊਟੀ ਸਮੁੱਚੀ ਟੀਮ ਦੀ ਹੈ ਪਰ ਇਹ ਕੰਮ ਕਰਨ ਲਈ ਸਿਰਫ ਆਸ਼ਾ ਵਰਕਰਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਦੇ ਰੈਗੂਲਰ ਕਰਮਚਾਰੀ ਕੋਰੋਨਾ ਵੈਕਸੀਨ ਲਿਆਉਣ ਅਤੇ ਲਗਵਾਉਣ ਲਈ ਆਸਾ ਵਰਕਰਾਂ ’ਤੇ ਵਾਧੂ ਭਾਰ ਪਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਨੂੰ ਘੱਟੋ-ਘੱਟ ਉਜਰਤ ਕਾਨੂੰਨ ਤਹਿਤ ਮਹੀਨਾਵਾਰ ਤਨਖਾਹ ਦੇਣ, ਮ੍ਰਿਤਕ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਤੇ 5 ਲੱਖ ਰੁਪਏ ਐਕਸ ਗਰੇਸੀਆ ਸਹਾਇਤਾ ਦਿਵਾਉਣ ਲਈ ਕੱਚੇ ਅਤੇ ਮਾਣ ਭੱਤਾ ਵਰਕਰਾਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਪਹਿਲੇ ਪੜਾਅ ’ਚ ਜੂਨ ਮਹੀਨੇ ਦੇ ਆਖਰੀ ਹਫਤੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ 10 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਰੈਲੀ ਕੀਤੀ ਜਾਵੇਗੀ। ਇਸ ਦੇ ਬਾਵਜੂਦ ਜੇਕਰ ਸਰਾਕਰ ਨੇ ਮੰਗਾਂ ਨਾ ਮੰਨੀਆਂ ਤਾਂ ਪਟਿਆਲਾ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ


rajwinder kaur

Content Editor

Related News