ਅੱਧੀ ਰਾਤੀਂ ਚੋਰਾਂ ਨੇ ਕੀਤਾ ਵੱਡਾ ਕਾਂਡ, ਟੈਂਟ ਹਾਊਸ 'ਚੋਂ ਲੁੱਟਿਆ 10 ਲੱਖ ਦਾ ਸਾਮਾਨ, ਪਰਾਤਾਂ-ਪਤੀਲੇ ਵੀ ਨਾ ਛੱਡੇ

Monday, Sep 23, 2024 - 05:14 PM (IST)

ਅੱਧੀ ਰਾਤੀਂ ਚੋਰਾਂ ਨੇ ਕੀਤਾ ਵੱਡਾ ਕਾਂਡ, ਟੈਂਟ ਹਾਊਸ 'ਚੋਂ ਲੁੱਟਿਆ 10 ਲੱਖ ਦਾ ਸਾਮਾਨ, ਪਰਾਤਾਂ-ਪਤੀਲੇ ਵੀ ਨਾ ਛੱਡੇ

ਝਬਾਲ (ਨਰਿੰਦਰ)- ਬੀਤੀ ਰਾਤ ਚੋਰਾਂ ਨੇ ਝਬਾਲ ਇਲਾਕੇ 'ਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪਿੰਡ ਝਬਾਲ ਨੇੜੇ ਬਣੇ ਲੱਕੀ ਟੈਂਟ ਹਾਊਸ ਦੇ ਗੋਦਾਮ ਦਾ ਸ਼ੱਟਰ ਤੋੜ ਕੇ ਅੰਦਰੋਂ ਲੱਖਾਂ ਰੂਪਏ ਮੁੱਲ ਦਾ ਸਾਮਾਨ ਅਤੇ ਨਗਦੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਲੱਕੀ ਟੈਂਟ ਹਾਊਸ ਦੀ ਮਾਲਕ ਪਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਨੇ ਦੱਸਿਆ ਕਿ ਉਹਨਾਂ ਦਾ ਗੋਦਾਮ ਦਾ ਸ਼ੱਟਰ ਟੁੱਟਾ ਹੈ।

ਜਦੋਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਕਿਉਂਕਿ ਗੋਦਾਮ ਅੰਦਰੋਂ ਟੈਂਟ ਹਾਊਸ ਦਾ ਸਾਮਾਨ ਜਿਸ 'ਚ ਵੱਡੇ ਸਾਰੇ ਪਤੀਲੇ, ਪਰਾਤਾਂ, ਵੱਡੇ ਟੱਪ, 500 ਬੰਦੇ ਦੀ ਕਰੋਕਰੀ ਸਾਮਾਨ, 35 ਵੱਡੇ ਪੱਖੇ ਅਤੇ 48 ਹਜ਼ਾਰ ਨਗਦ ਤੋਂ ਇਲਾਵਾ ਗੋਦਾਮ 'ਚ ਖੜੀ ਜੇ. ਸੀ. ਬੀ. ਦੇ ਰੱਖੇ 50 ਕਿਲੋ ਵਾਟ ਦੇ ਜਰਨੈਟਰ ਦਾ ਡੈਨਾਮਟ , ਤਿੰਨ ਵੱਡੇ ਜਨਰੇਟਰਾਂ ਦੇ ਬੈਟਰੇ ਆਦਿ ਚੋਰੀ ਕਰਕੇ ਲੈ ਗਏ। ਜਿਨ੍ਹਾਂ ਦੀ ਕੀਮਤ ਲਗਭਗ 10 ਲੱਖ ਰੂਪੈ ਬਣਦੀ ਹੈ। 

ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ

ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੂੰ ਸੂਚਿਤ ਕਰਨ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਸਾਰੀ ਜਾਂਚ ਪੜਤਾਲ ਕਰਕੇ ਪੁਲਸ ਸਾਰੇ ਪਹਿਲੂਆਂ ਨੂੰ ਮੁੱਖ ਰੱਖ ਕੇ ਸਾਰੀ ਕਾਨੂੰਨੀ ਕਾਰਵਾਈ ਕਰਕੇ ਜਲਦ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਕਾਬੂ ਕਰ ਲਵੇਗੀ ।

ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News