ਘਰ ਦੇ ਬਾਹਰ ਹਵਾਈ ਫਾਇਰ ਕਰਨ ਵਾਲੇ ਦੋ ਮੁਲਜ਼ਮ ਕਾਬੂ, ਪਿਸਤੌਲ ਤੇ ਕਾਰਤੂਸ ਬਰਾਮਦ

Thursday, Jun 11, 2026 - 04:15 PM (IST)

ਘਰ ਦੇ ਬਾਹਰ ਹਵਾਈ ਫਾਇਰ ਕਰਨ ਵਾਲੇ ਦੋ ਮੁਲਜ਼ਮ ਕਾਬੂ, ਪਿਸਤੌਲ ਤੇ ਕਾਰਤੂਸ ਬਰਾਮਦ

ਗੁਰਦਾਸਪੁਰ(ਹਰਮਨ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਤਿੱਬੜ ਵਿੱਚ ਪਿਛਲੇ ਮਹੀਨੇ ਇੱਕ ਘਰ ਦੇ ਬਾਹਰ ਹਵਾਈ ਫਾਇਰ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਸਪੀ (ਡੀ) ਕੇ. ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਮਈ ਨੂੰ ਥਾਣਾ ਤਿੱਬੜ ਅਧੀਨ ਪਿੰਡ ਤਿੱਬੜ ਵਿਖੇ ਦਲਜੀਤ ਸਿੰਘ ਦੇ ਘਰ ਦੇ ਬਾਹਰ ਦੋ ਵਿਅਕਤੀਆਂ ਵੱਲੋਂ ਹਵਾਈ ਫਾਇਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤਕਨੀਕੀ ਤਰੀਕਿਆਂ ਅਤੇ ਹੋਰ ਸੂਤਰਾਂ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ, ਜਿਸ ਦੌਰਾਨ ਸਾਹਮਣੇ ਆਇਆ ਕਿ ਇਸ ਵਾਰਦਾਤ ਨੂੰ ਸੁਰਜੀਤ ਸਿੰਘ ਉਰਫ਼ ਸਾਬੂ ਪੁੱਤਰ ਦਰਸ਼ਨ ਸਿੰਘ ਅਤੇ ਪਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵੱਲੋਂ ਅੰਜਾਮ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਬਾਬਾ ਬਕਾਲਾ: ਮੁੰਡੇ ਨੇ ਬਾਥਰੂਮ 'ਚ ਪਿਓ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ ਹੋਣ 'ਤੇ ਪੁੱਤ ਵੀ ਆਇਆ ਸਾਹਮਣੇ

ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤਿਆ ਗਿਆ ਪਿਸਤੌਲ, ਇੱਕ ਰੌਂਦ ਅਤੇ ਸਕੂਟਰੀ ਵੀ ਬਰਾਮਦ ਕੀਤੀ ਗਈ ਹੈ। ਦੋਵਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਪਹਿਲਾਂ ਵਿਦੇਸ਼ ਰਹਿੰਦਾ ਸੀ ਅਤੇ ਉਸੇ ਪਿੰਡ ਦਾ ਰਹਿਣ ਵਾਲਾ ਗੁਰਜੰਟ ਸਿੰਘ ਵੀ ਉਸ ਦੇ ਨਾਲ ਵਿਦੇਸ਼ ਰਹਿੰਦਾ ਸੀ। ਵਿਦੇਸ਼ ਵਿੱਚ ਹੀ ਦੋਵਾਂ ਵਿਚਕਾਰ ਰੰਜਿਸ਼ ਪੈਦਾ ਹੋ ਗਈ ਸੀ। ਪੁਲਸ ਮੁਤਾਬਕ ਗੁਰਜੰਟ ਸਿੰਘ ਨੇ ਵਿਦੇਸ਼ ਤੋਂ ਹੀ ਮੁਲਜ਼ਮਾਂ ਨਾਲ ਸੰਪਰਕ ਕਰਕੇ ਦਲਜੀਤ ਸਿੰਘ ਨੂੰ ਡਰਾਉਣ ਲਈ ਇਹ ਫਾਇਰਿੰਗ ਕਰਵਾਈ ਸੀ।

ਇਹ ਵੀ ਪੜ੍ਹੋ-ਤਰਨਤਾਰਨ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ: ਕੰਮ ਲਈ ਰੱਖੀ ਕੁੜੀ ਨਾਲ ਵੱਖ-ਵੱਖ ਵਿਅਕਤੀਆਂ ਪਾਸੋਂ...

ਐਸਪੀ (ਡੀ) ਨੇ ਦੱਸਿਆ ਕਿ ਪੁਲਸ ਨੇ ਜਾਂਚ ਕਰਕੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਉਰਫ਼ ਸਾਬੂ ਖ਼ਿਲਾਫ਼ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਚੋਰੀ ਅਤੇ ਪ੍ਰਿਜ਼ਨ ਐਕਟ ਨਾਲ ਸਬੰਧਤ ਕੇਸ ਸ਼ਾਮਲ ਹਨ। ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 30 ਕਿਲੋ ਤੋਂ ਵੱਧ ਹੈਰੋਇਨ ਸਣੇ ਫੜੇ ਗਏ 6 ਮੁਲਜ਼ਮ, ਵੱਖ-ਵੱਖ ਖੇਤਰਾਂ 'ਚ ਕਰਦੇ ਸਨ ਸਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News