IT ਕੰਪਨੀ ’ਚ ਨੌਕਰੀ ਕਰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ
Saturday, Apr 12, 2025 - 11:59 AM (IST)

ਮੋਹਾਲੀ (ਜੱਸੀ) : ਮੋਹਾਲੀ ਵਿਚਲੇ ਪਿੰਡ ਮਟੌਰ ’ਚ ਇਕ ਨੌਜਵਾਨ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਨਗੇਂਦਰ ਯਾਦਵ ਉਮਰ 20 ਸਾਲ ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਯੂ. ਪੀ. ਦਾ ਰਹਿ ਸੀ ਅਤੇ ਮਟੌਰ ’ਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ।
ਥਾਣਾ ਮਟੌਰ ਪੁਲਸ ਦਾ ਕਹਿਣਾ ਹੈ ਕਿ ਨਗੇਂਦਰ ਯਾਦਵ ਮੋਹਾਲੀ ਦੀ ਇਕ ਆਈ. ਟੀ. ਕੰਪਨੀ ’ਚ ਨੌਕਰੀ ਕਰ ਰਿਹਾ ਸੀ, ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਅਤੇ ਨਾ ਹੀ ਕੋਈ ਖ਼ੁਦਕੁਸ਼ੀ ਨੋਟ ਮਿਲਿਆ ਹੈ। ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰਿਵਾਰ ਦੇ ਮੋਹਾਲੀ ਪਹੁੰਚਣ ’ਤੇ ਉਨ੍ਹਾਂ ਦੇ ਬਿਆਨਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ| ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ।