ਟਿੱਬਿਆਂ ਤੋਂ ਉੱਠ ਕੇ ਦੁਬਈ ''ਚ ਰੀਅਲ ਅਸਟੇਟ ਏਜੰਟ ਬਣੀ ਮਨਪ੍ਰੀਤ ਕੌਰ, ਖਰੀਦਣ ਜਾ ਰਹੀ ਜਹਾਜ਼, ਦੇਖੋ ਦਿਲਚਸਪ ਇੰਟਰਵਿਊ

Monday, Apr 07, 2025 - 05:30 PM (IST)

ਟਿੱਬਿਆਂ ਤੋਂ ਉੱਠ ਕੇ ਦੁਬਈ ''ਚ ਰੀਅਲ ਅਸਟੇਟ ਏਜੰਟ ਬਣੀ ਮਨਪ੍ਰੀਤ ਕੌਰ, ਖਰੀਦਣ ਜਾ ਰਹੀ ਜਹਾਜ਼, ਦੇਖੋ ਦਿਲਚਸਪ ਇੰਟਰਵਿਊ

ਦੁਬਈ : ਕਹਿੰਦੇ ਨੇ ਜੇਕਰ ਇਨਸਾਨ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਵੱਡੀ ਤੋਂ ਵੱਡੀ ਔਕੜ ਵੀ ਉਸ ਦਾ ਰਾਹ ਨਹੀਂ ਰੋਕ ਸਕਦੀ ਹੈ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਬਠਿੰਡੇ ਦੇ ਟਿੱਬਿਆਂ ਦੇ ਪਿੰਡ ਗਿੱਦੜ ਵਿਚ ਪੈਦਾ ਹੋਈ ਮਨਪ੍ਰੀਤ ਕੌਰ ਸਿੱਧੂ ਨੇ। ਇਕ ਗਰੀਬ ਕਿਸਾਨ ਪਰਿਵਾਰ ਨਾਲ ਸੰਬੰਧਤ ਮਨਪ੍ਰੀਤ ਦਾ ਜੀਵਨ ਭਾਵੇਂ ਬੇਹੱਦ ਸੰਘਰਸ਼ ਭਰਿਆ ਰਿਹਾ ਪਰ ਅੱਜ ਜਿਸ ਮੁਕਾਮ "ਤੇ ਮਨਪ੍ਰੀਤ ਪਹੁੰਚ ਚੁੱਕੀ ਹੈ, ਇਹ ਦੁਨੀਆ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਹੈ। ਮਨਪ੍ਰੀਤ ਦੇ ਪਿਤਾ ਕੋਲ ਭਾਵੇਂ ਸਿਰਫ ਢਾਈ ਏਕੜ ਜ਼ਮੀਨ ਸੀ ਪਰ ਅੱਜ ਮਨਪ੍ਰੀਤ ਆਪਣੀ ਸਖ਼ਤ ਮਿਹਨਤ ਸਦਕਾ 20 ਕਰੋੜ ਦਾ ਜਹਾਜ਼ ਖ਼ਰੀਦਣ ਦਾ ਸੁਫ਼ਨਾ ਮੁਕੰਮਲ ਕਰਨ ਜਾ ਰਹੀ ਹੈ। 

ਮਨਪ੍ਰੀਤ ਕੌਰ ਦਾ ਸਿੱਧੂ ਦਾ ਆਖਣਾ ਹੈ ਕਿ ਕੋਈ ਸਮਾਂ ਸੀ ਜਦੋਂ ਉਹ ਚੱਟਨੀ ਨਾਲ ਰੋਟੀ ਖਾਂਦੀ ਸੀ ਅਤੇ ਆਪਣੇ ਬਾਇਓਡਾਟਾ ਲੈ ਕੇ ਥਾਂ-ਥਾਂ ਰੁਜ਼ਗਾਰ ਦੀ ਭਾਲ ਕਰਦੀ ਰਹੀ। ਫਿਰ ਉਸ ਨੇ ਇਕ ਵਾਰ ਜਗ ਬਾਣੀ ਦੀ ਅਖਬਾਰ ਪੜ੍ਹੀ ਅਤੇ ਏਅਰ ਹੋਸਟਸ ਬਣਨ ਦਾ ਸੁਫ਼ਨਾ ਦੇਖਿਆ। ਅੱਜ ਉਹ ਦੁਬਈ ਵਿਚ ਰੀਅਲ ਅਸਟੇਟ ਏਜੰਟ ਹੈ। 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸੋਢੀ ਵੱਲੋਂ ਮਨਪ੍ਰੀਤ ਨਾਲ ਕੀਤੇ ਇੰਟਰਵਿਊ ਦੌਰਾਨ ਉਨ੍ਹਾਂ ਦੀ ਮਿਹਨਤ ਅਤੇ ਸੰਘਰਸ਼ ਭਰਪੂਰ ਜੀਵਨ ਲੈ ਕੇ ਖੁੱਲ੍ਹ ਕੇ ਗੱਲਾਂ ਹੋਈਆਂ, ਪੂਰਾ ਇੰਟਰਵਿਊ ਤੁਸੀਂ ਹੇਠਾਂ ਖਬਰ ਵਿਚ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। 


author

Gurminder Singh

Content Editor

Related News