ਵਿਆਹ ਦਾ ਝਾਂਸਾ ਦੇ ਔਰਤ ਨਾਲ ਬਣਾਇਆ ਜ਼ਬਰਦਸਤੀ ਸਬੰਧ, ਪ੍ਰੇਮਿਕਾ ਨਾਲ ਮਿਲ ਕਰ'' ਤੀਆਂ ਵੀਡੀਓ ਵਾਇਰਲ

Saturday, Dec 28, 2024 - 12:29 PM (IST)

ਵਿਆਹ ਦਾ ਝਾਂਸਾ ਦੇ ਔਰਤ ਨਾਲ ਬਣਾਇਆ ਜ਼ਬਰਦਸਤੀ ਸਬੰਧ, ਪ੍ਰੇਮਿਕਾ ਨਾਲ ਮਿਲ ਕਰ'' ਤੀਆਂ ਵੀਡੀਓ ਵਾਇਰਲ

ਤਰਨਤਾਰਨ(ਰਮਨ)-ਸ਼ਾਦੀਸ਼ੁਦਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਉਪਰੰਤ ਉਸਦੀ ਅਸ਼ਲੀਲ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ਹੇਠ ਇਕ ਔਰਤ ਸਣੇ ਕੁੱਲ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ

ਸਥਾਨਕ ਸ਼ਹਿਰ ਦੀ ਨਿਵਾਸੀ ਮਨਜੀਤ ਕੌਰ (ਕਾਲਪਨਿਕ ਨਾਮ) ਨੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਕਰੀਬ 20 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਸਦਾ ਪਤੀ 10 ਸਾਲ ਤੋਂ ਹੋਈ ਅਣਬਣ ਦੌਰਾਨ ਕਿਸੇ ਹੋਰ ਔਰਤ ਨਾਲ ਵੱਖਰਾ ਰਹਿ ਰਿਹਾ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਸਦੀ ਕੁੜੀ ਅੰਮ੍ਰਿਤਸਰ ਵਿਖੇ ਵਿਆਹੀ ਹੋਈ ਹੈ ਜਦਕਿ ਮੁੰਡਾ ਉਸ ਦੇ ਕੋਲ ਰਹਿੰਦਾ ਹੈ। ਉਸ ਦੇ ਮੁੰਡੇ ਦਾ ਦੋਸਤ ਸੈਮੂ ਮਸੀਹ ਅਕਸਰ ਉਸ ਦੇ ਘਰ ਵਿਚ ਆਇਆ-ਜਾਇਆ ਕਰਦਾ ਸੀ, ਜਿਸਨੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇਣਾ ਸ਼ੁਰੂ ਕਰ ਦਿੱਤਾ। ਇਸ ਝਾਂਸੇ ਦੌਰਾਨ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਉਸਦੀਆਂ ਅਸ਼ਲੀਲ ਵੀਡੀਓ ਵੀ ਬਣਾ ਲਈਆਂ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ

ਸੈਮੂ ਮਸੀਹ ਵੱਲੋਂ ਉਸ ਨਾਲ ਕਈ ਵਾਰ ਨਾਜਾਇਜ਼ ਸਬੰਧ ਬਣਾਏ ਗਏ। ਇਸ ਤੋਂ ਬਾਅਦ ਸੈਮੂ ਮਸੀਹ ਨੇ ਉਸ ਦੀ ਵਿਆਹੀ ਕੁੜੀ ਦੀ ਨਨਾਣ ਗਿੰਨੀ ਨਾਲ ਰਿਲੇਸ਼ਨ ਬਣਾ ਲਏ ਅਤੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਉਸਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਗਿੰਨੀ ਨਾਲ ਕਿਉਂ ਸਬੰਧ ਬਣਾ ਰਿਹਾ ਹੈ, ਜਿਸ ਤੋਂ ਬਾਅਦ ਸੈਮੂ ਮਸੀਹ ਉਸਨੂੰ ਧਮਕੀਆਂ ਦੇਣ ਲੱਗ ਪਿਆ ਅਤੇ ਬਲੈਕਮੇਲ ਕਰਨ ਲੱਗ ਪਿਆ, ਜਦੋਂ ਇਸ ਗੱਲ ਦਾ ਗਿੰਨੀ ਨੂੰ ਪਤਾ ਲੱਗਾ ਤਾਂ ਉਸਨੇ ਮਜ਼ਾ ਚਖਾਉਣ ਦੀ ਨੀਅਤ ਨਾਲ ਸੈਮੂ ਮਸੀਹ ਪਾਸੋਂ ਉਸਦੀ ਅਸ਼ਲੀਲ ਵੀਡੀਓ ਆਪਣੇ ਮੋਬਾਈਲ ਵਿਚ ਮੰਗਵਾ ਲਈ। ਸੈਮੂ ਮਸੀਹ ਨੇ ਉਸ ਦੀਆਂ ਅਸ਼ਲੀਲ ਵੀਡੀਓ ਗਿੰਨੀ ਦੇ ਮੋਬਾਈਲ ਉਪਰ ਭੇਜ ਦਿੱਤੀਆਂ। ਬੀਤੇ ਨਵੰਬਰ ਮਹੀਨੇ ਵਿਚ ਗਿੰਨੀ ਅਤੇ ਸੈਮੂ ਮਸੀਹ ਨੇ ਇਹ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਅਤੇ ਹੋਰ ਗਰੁੱਪਾਂ ਵਿਚ ਵਾਇਰਲ ਕਰ ਦਿੱਤੀਆਂ। ਇਸ ਦੌਰਾਨ ਗਿੰਨੀ ਨੇ ਉਸ ਨੂੰ ਧਮਕੀ ਦਿੱਤੀ ਕਿ ਤੇਰੀ ਬਣਾਈ ਹੋਈ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਹੈ, ਤੂੰ ਜੋ ਸਾਡਾ ਕਰਨਾ ਹੈ ਕਰ ਲੈ। ਅਜਿਹਾ ਕਰਨ ਨਾਲ ਉਸਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਔਰਤ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਦਰਜ ਕਰਦੇ ਹੋਏ ਸੈਮੂ ਮਸੀਹ ਪੁੱਤਰ ਗੁਲਫਾਮ ਮਸੀਹ ਵਾਸੀ ਪੁਰਾਣੀ ਕਚਹਿਰੀ, ਨੇੜੇ ਚਰਚ ਤਰਨਤਾਰਨ ਅਤੇ ਗਿੰਨੀ ਨਿਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਥਾਣਾ ਸਿਟੀ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News