ਘਟੀਆ ਤੇ ਮਿਲਾਵਟੀ ਖੁਰਾਕ ਦੀ ਵਰਤੋਂ ਇਨਸਾਨ ਲਈ ਬਣ ਸਕਦੀ ਹੈ ਕਈ ਸੰਖੇਪ ਬੀਮਾਰੀਆਂ ਦਾ ਮੁੱਖ ਕਾਰਨ

Tuesday, Dec 17, 2024 - 04:11 PM (IST)

ਘਟੀਆ ਤੇ ਮਿਲਾਵਟੀ ਖੁਰਾਕ ਦੀ ਵਰਤੋਂ ਇਨਸਾਨ ਲਈ ਬਣ ਸਕਦੀ ਹੈ ਕਈ ਸੰਖੇਪ ਬੀਮਾਰੀਆਂ ਦਾ ਮੁੱਖ ਕਾਰਨ

ਤਰਨਤਾਰਨ (ਰਮਨ)- ਸਰਕਾਰਾਂ ਵੱਲੋਂ ਜਾਰੀ ਹੁਕਮਾਂ ਤਹਿਤ ਸਿਹਤ ਮਾਹਿਰਾਂ ਅਤੇ ਖੁਰਾਕ ਮਾਹਿਰਾਂ ਵੱਲੋਂ ਆਮ ਲੋਕਾਂ ਨੂੰ ਚੰਗੀ ਖੁਰਾਕ ਦੀ ਵਰਤੋਂ ਕਰਨ ਸਬੰਧੀ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਘਟੀਆ ਅਤੇ ਮਿਲਾਵਟੀ ਖੁਰਾਕ ਦੀ ਵਰਤੋਂ ਕਾਰਨ ਇਨਸਾਨ ਕਈ ਸੰਖੇਪ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਭਲਕੇ ਪੰਜਾਬ ਭਰ 'ਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਲਈ ਹੋ ਗਿਆ ਵੱਡਾ ਐਲਾਨ

ਜ਼ਿਕਰਯੋਗ ਹੈ ਕਿ ਸਹੀ ਪੌਸ਼ਟਿਕ ਖੁਰਾਕ ਦੀ ਵਰਤੋਂ ਨਾ ਕਰਨ ਕਾਰਨ ਜਿੱਥੇ ਲੋਕ ਸ਼ੂਗਰ, ਮੋਟਾਪਾ, ਬਲੱਡ ਪ੍ਰੈਸ਼ਰ, ਕੈਂਸਰ ਆਦਿ ਦੇ ਸ਼ਿਕਾਰ ਹੋ ਰਹੇ ਹਨ, ਉਥੇ ਬੱਚੇ ਵੀ ਇਨ੍ਹਾਂ ਬੀਮਾਰੀਆਂ ਦੀ ਜਕੜ ’ਚ ਫਸਦੇ ਵੇਖੇ ਜਾ ਸਕਦੇ ਹਨ। ਘਟੀਆ ਖੁਰਾਕ ਗਰਭਵਤੀ ਅਤੇ ਬੱਚੇ ਲਈ ਖਤਰਾ-ਜਨਾਨਾ ਰੋਗਾਂ ਦੇ ਮਾਹਿਰ ਅਤੇ ਅਮਨਦੀਪ ਕਮਲ ਹਸਪਤਾਲ ਤਰਨਤਾਰਨ ਦੇ ਮਾਲਕ ਡਾ. ਕਰਨੈਲ ਕੌਰ ਨੇ ਦੱਸਿਆ ਕਿ ਗਰਭਵਤੀ ਔਰਤ ਲਈ ਪੌਸ਼ਟਿਕ ਖੁਰਾਕ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਜੋ ਉਸ ਦੇ ਗਰਭ ’ਚ ਪਲ ਰਹੇ ਬੱਚੇ ਦੀ ਚੰਗੀ ਗ੍ਰੋਥ ਹੋ ਸਕੇ। ਇਸ ਸਮੇਂ ਦੌਰਾਨ ਔਰਤਾਂ ਨੂੰ ਹਰੀਆਂ ਸਬਜ਼ੀਆਂ, ਫਲ, ਦੁੱਧ ਆਦਿ ਦੀ ਭਰਪੂਰ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ। ਅਜਿਹਾ ਨਾ ਕਰਨ ਨਾਲ ਮਾਂ ਅਤੇ ਬੱਚਾ ਦੋਵੇਂ ਖਤਰੇ ’ਚ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ’ਚ 7 ’ਚੋਂ 1 ਮੌਤ ਘਟੀਆ ਖੁਰਾਕ ਦੀ ਮਾੜੀ ਆਦਤ ਕਾਰਨ ਹੁੰਦੀ ਹੈ, ਇਹ ਖੋਜ਼ ਦੁਨੀਆ ਦੇ 195 ਦੇਸ਼ਾਂ ’ਚ ਕੀਤੀ ਗਈ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਥਾਣੇ 'ਚ ਧਮਾਕੇ ਮਗਰੋਂ ਬੋਲਿਆ ਗੈਂਗਸਟਰ, ਇਹ ਤਾਂ ਟ੍ਰੇਲਰ...ਸਾਂਭ ਲਓ ਪਰਿਵਾਰ

ਸ਼ੂਗਰ ਅਤੇ ਮਟਾਪਾ ਇਨਸਾਨੀ ਜਾਨ ਲਈ ਖਤਰਾ-ਡਾਈਟੀਸ਼ੀਅਨ ਪਵਨ ਚਾਵਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਲਈ ਹਾਨੀਕਾਰਕ ਖੁਰਾਕ ਦਾ ਜ਼ਿਆਦਾ ਸੇਵਨ ਕਰਨ ਨਾਲ ਦਿਲ, ਮੋਟਾਪਾ, ਕੈਂਸਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨੂੰ ਸੱਦਾ ਦੇਣ ਬਰਾਬਰ ਹੈ, ਜੋ ਇਨਸਾਨੀ ਜਾਨ ਲਈ ਅਕਸਰ ਖਤਰਾ ਬਣ ਜਾਦੀਆਂ ਹਨ। ਇਨ੍ਹਾਂ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਸੋਡੀਅਮ ਦੀ ਉੱਚ ਮਾਤਰਾ ’ਚ ਵਰਤੋਂ ਕਰਨਾ ਮੰਨਿਆ ਗਿਆ ਹੈ, ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਂਸ਼ਨ) ਹੋਣਾ ਸ਼ੁਰੂ ਹੋ ਜਾਦਾ ਹੈ ਅਤੇ ਦਿਲ ਦੀਆਂ ਵੱਖ-ਵੱਖ ਬੀਮਾਰੀਆਂ ਕਾਰਨ ਹਾਰਟ ਅਟੈਕ ਹੋਣ ਨਾਲ ਇਨਸਾਨ ਦੀ ਜਾਨ ਤੱਕ ਜਾ ਸਕਦੀ ਹੈ। ਇਸੇ ਤਰ੍ਹਾਂ ਜੋ ਭੋਜਨ ਅਸੀਂ ਰੋਜ਼ ਖਾਂਦੇ ਹਾਂ ਉਹ ਸਾਡੇ ਸਰੀਰ ਅੰਦਰ ਗਲੂਕੋਜ਼ ’ਚ ਤਬਦੀਲ ਹੋ ਜਾਂਦੇ ਹਨ ਅਤੇ ਸਾਨੂੰ ਊਰਜਾ ਦਿੰਦੇ ਹਨ, ਜਿਸ ਨਾਲ ਇਨਸਾਨ ਭੱਜ-ਦੌੜ ਕਰਦਾ ਰਹਿੰਦਾ ਹੈ ਪਰ ਲੋੜ ਤੋਂ ਜ਼ਿਆਦਾ ਮਿੱਠੇ ਦੀ ਵਰਤੋਂ ਅਤੇ ਮੋਟਾਪਾ ਸ਼ੂਗਰ ਦੀ ਬੀਮਾਰੀ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾ ਪੌਸ਼ਟਿਕ ਖੁਰਾਕ ਦੀ ਵਰਤੋਂ ਰੋਜ਼ਾਨਾ ਸਮੇਂ ’ਤੇ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੋਟਾਪਾ 12 ਤਰ੍ਹਾਂ ਦੇ ਕੈਂਸਰ ਦਾ ਕਾਰਨ ਬਣਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸੀਤ ਲਹਿਰ ਦਾ ਕਹਿਰ! 6 ਜ਼ਿਲ੍ਹਿਆਂ 'ਚ ਰਹੇਗੀ ਸੰਘਣੀ ਧੁੰਦ

ਬਨਾਉਟੀ ਰੰਗ ਨਾਲ ਲੋਕ ਹੋ ਰਹੇ ਕੈਂਸਰ ਦਾ ਸ਼ਿਕਾਰ

ਡਾ. ਅਜੀਤ ਸਿੰਘ ਨੇ ਦੱਸਿਆ ਕਿ ਸਿਹਤਮੰਦ ਸਰੀਰ ਲਈ ਚੰਗੀ ਪੌਸ਼ਟਿਕ ਖੁਰਾਕ ਦੀ ਵਰਤੋਂ ਬਹੁਤ ਜ਼ਰੂਰੀ ਮੰਨੀ ਗਈ ਹੈ। ਬਾਜ਼ਾਰੀ ਵਸਤੂਆਂ, ਜੰਕ ਫੂਡ ਅਤੇ ਬਨਾਉਟੀ ਰੰਗਾਂ ਨਾਲ ਤਿਆਰ ਖਾਣ-ਪੀਣ ਵਾਲੀਆਂ ਵਸਤੂਆਂ ਅਕਸਰ ਕੈਂਸਰ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੋਟੀਨ ਯੁਕਤ ਵਸਤੂਆਂ ਦੀ ਵਰਤੋਂ ਕਰਦੇ ਹੋਏ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਦਿਲ ਦੇ ਰੋਗਾਂ ਅਤੇ ਸ਼ੂਗਰ ਆਦਿ ਤੋਂ ਬਚਣ ਲਈ ਜ਼ਿਆਦਾ ਚਰਬੀ, ਜ਼ਿਆਦਾ ਮਿੱਠੇ ਭੋਜਨ ਆਦਿ ਦੀ ਵਰਤੋਂ ਘੱਟ ਕਰਦੇ ਹੋਏ ਰੋਜ਼ਾਨਾ ਸੈਰ ਕਰਨ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News