ਝਬਾਲ ਸੇਵਾ ਕੇਂਦਰ ’ਚੋਂ ਚੋਰਾਂ ਨੇ ਹਜ਼ਾਰਾਂ ਰੁਪਏ ਦਾ ਸਾਮਾਨ ਕੀਤਾ ਚੋਰੀ
Monday, Dec 23, 2024 - 07:21 PM (IST)
ਝਬਾਲ (ਨਰਿੰਦਰ)-ਝਬਾਲ ਵਿਖੇ ਲੋਕਾਂ ਦੀ ਸਹੂਲਤ ਲਈ ਬਣੇ ਸਰਕਾਰੀ ਸੇਵਾ ਕੇਂਦਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ। ਸੇਵਾ ਕੇਂਦਰ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸੇਵਾ ਕੇਂਦਰ ਦਾ ਦਰਵਾਜ਼ਾ ਤੋੜ ਕੇ ਅੰਦਰੋਂ 1 ਕਲਰ ਪ੍ਰਿੰਟਰ, 1 ਲੈਮੀਨੇਸ਼ਨ ਮਸ਼ੀਨ, 1 ਪ੍ਰਿੰਟਰ ਸਕੈਨਰ, 1 ਟੋਕਨ ਮਸ਼ੀਨ, 1 ਮਨਤਰਾ ਡਿਵਾਈਸ, 1 ਕੈਮਰਾ, 2 ਐੱਲ. ਈ. ਡੀ, 1 ਯੂ. ਪੀ. ਐੱਸ, 1 ਬੈਟਰਾ, 1 ਜਰਨੇਟਰ ਦੀ ਬੈਟਰੀ, 1 ਪੁਰਾਣਾ ਏ. ਸੀ, 1 ਸਟੈਪਲਾਈਜ਼ਰ, 1 ਐੱਨ. ਯੂ. ਆਰ. ਇੰਟਰਨੈਟ ਵਾਲਾ ਅਤੇ ਨਾਲ ਮੌਡਮ ਅਤੇ 1 ਚੈਨ ਸੈਟ ਚੋਰੀ ਕਰ ਲਏ ਗਏ। ਜਿਸ ਦਾ ਮੁੱਲ ਹਜ਼ਾਰਾਂ ਰੁਪਏ ਬਣਦਾ ਹੈ। ਇਸ ਚੋਰੀ ਸਬੰਧੀ ਸਾਨੂ ਅੱਜ ਸਵੇਰੇ ਪਤਾ ਚੱਲਿਆ। ਇਸ ਸਬੰਧੀ ਥਾਣਾ ਝਬਾਲ ਵਿਖੇ ਦਰਖ਼ਾਸਤ ਦੇ ਦਿੱਤੀ ਹੈ।