ਸੇਵਾ ਕੇਂਦਰ ''ਚੋਂ ਚੋਰਾਂ ਨੇ ਹਜ਼ਾਰਾਂ ਰੁਪਏ ਦਾ ਸਮਾਨ ਕੀਤਾ ਚੋਰੀ

Monday, Dec 23, 2024 - 02:05 PM (IST)

ਸੇਵਾ ਕੇਂਦਰ ''ਚੋਂ ਚੋਰਾਂ ਨੇ ਹਜ਼ਾਰਾਂ ਰੁਪਏ ਦਾ ਸਮਾਨ ਕੀਤਾ ਚੋਰੀ

ਝਬਾਲ (ਨਰਿੰਦਰ) : ਝਬਾਲ ਵਿਖੇ ਲੋਕਾਂ ਦੀ ਸਹੂਲਤ ਲਈ ਬਣੇ ਸਰਕਾਰੀ ਸੇਵਾ ਕੇਂਦਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਮੁੱਲ ਦਾ ਸਮਾਨ ਚੋਰੀ ਕਰ ਲਿਆ। ਸੇਵਾ ਕੇਂਦਰ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸੇਵਾ ਕੇਂਦਰ ਦਾ ਦਰਵਾਜ਼ਾ ਤੋੜ ਕੇ ਅੰਦਰੋਂ 1 ਕਲਰ ਪ੍ਰਿੰਟਰ, 1 ਲੈਮੀਨੇਸ਼ਨ ਮਸ਼ੀਨ, 1 ਪ੍ਰਿੰਟਰ ਸੈਕਨਰ, 1 ਟੋਕਨ ਮਸ਼ੀਨ, 1 ਮਨਤਰਾ ਡਿਵਾਈਸ, 1 ਕੈਮਰਾ, 2 ਐਲ.ਈ.ਡੀ., 1 ਯੂ.ਪੀ.ਐਸ., 1 ਬੈਟਰਾ, 1 ਜਰਨੇਟਰ ਦੀ ਬੈਟਰੀ, 1 ਪੁਰਾਣਾ ਏ.ਸੀ., 1 ਸਟੈਪਲਾਈਜਰ, 1 ਐੱਨ. ਯੂ. ਆਰ. ਇੰਟਰਨੈਟ ਵਾਲਾ ਤੇ ਨਾਲ ਮੋਡਮ ਅਤੇ 1 ਚੈਨ ਸੈਟ ਚੋਰੀ ਕਰ ਲਏ ਗਏ। ਜਿਸ ਦਾ ਮੁੱਲ ਹਜ਼ਾਰਾਂ ਰੁਪਏ ਬਣਦਾ ਹੈ। ਇਸ ਚੋਰੀ ਸਬੰਧੀ ਸਾਨੂੰ ਅੱਜ ਸਵੇਰੇ ਪਤਾ ਚੱਲਿਆ। ਇਸ ਸਬੰਧੀ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਹੈ।


author

Gurminder Singh

Content Editor

Related News