ਪੰਜਾਬ ''ਚ ਵੱਡੀ ਖ਼ਬਰ, ਇਸ ਜ਼ਿਲ੍ਹੇ ਦੀ ਪੰਚਾਇਤ ਨੇ ਕਰ ''ਤੇ ਵੱਡਾ ਐਲਾਨ
Thursday, Dec 26, 2024 - 03:29 PM (IST)
ਤਰਨਤਾਰਨ (ਰਮਨ)- ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੰਘਰ ਕੋਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਪਿੰਡ ਦੀ ਪੰਚਾਇਤ, ਸੰਗਤ ਅਤੇ ਸਮੂਹ ਕਮੇਟੀਆਂ ਵਲੋਂ ਮਤੇ ਪਾਏ ਗਏ ਹਨ। ਇਨ੍ਹਾਂ ਮਤਿਆਂ ਅਨੁਸਾਰ ਪਿੰਡ ਵਿਚ ਜੋ ਮਸੀਹ ਭਾਈਚਾਰੇ ਦੇ ਲੋਕ ਹਨ ਉਨ੍ਹਾਂ ਦੇ ਘਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰੂਪ ਨਹੀਂ ਲਿਜਾਏ ਜਾ ਸਕਦੇ ਅਤੇ ਨਾ ਹੀ ਗ੍ਰੰਥੀ ਸਿੰਘ ਉਨ੍ਹਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਜੇ ਮਸੀਹ ਭਾਈਚਾਰੇ ਵਾਲੇ ਵਿਅਕਤੀ ਦੇ ਘਰ ਕੋਈ ਮੌਤ ਹੋ ਜਾਂਦੀ ਹੈ ਤਾਂ ਉਹ ਸਿਵਿਆਂ ਵਿਚ ਸਸਕਾਰ ਕਰ ਸਕਦੇ ਹਨ ਪਰ ਮ੍ਰਿਤਕ ਦੇਹ ਨੂੰ ਦਫ਼ਨਾ ਨਹੀਂ ਸਕਦੇ। ਉੱਥੇ ਹੀ ਕਿਹਾ ਗਿਆ ਕਿ ਮਸੀਹ ਭਾਈਚਾਰੇ ਦੇ ਲੋਕ ਪਿੰਡ ਵਿਚ ਕਿਸੇ ਦੇ ਘਰ ਦੇ ਬਾਹਰ ਇਸ਼ਤਿਹਾਰ, ਉਸ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਗਾ ਸਕਦੇ ਪਰ ਅਪਣੇ ਘਰਾਂ ਅੱਗੇ ਤਾਂ ਲਗਾ ਸਕਦੇ ਹਨ ਅਤੇ ਕਿਹਾ ਕਿ ਮਸੀਹ ਭਾਈਚਾਰਾ ਪਿੰਡ ਵਿਚ ਕੋਈ ਵੀ ਸ਼ੋਭਾ ਯਾਤਰਾ ਨਹੀਂ ਕੱਢ ਸਕਦਾ।
ਇਹ ਵੀ ਪੜ੍ਹੋ- ਭਲਕੇ ਪੰਜਾਬ ਵਾਸੀਆਂ ਨੂੰ ਮਿਲੇਗੀ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8