ਐਕਸਾਈਜ਼ ਵਿਭਾਗ ਨੇ ਸ਼ਰਾਬ ਦੀਆਂ 16 ਬੋਤਲਾਂ ਕੀਤੀਆਂ ਬਰਾਮਦ,  ਇਕ ਵਿਅਕਤੀ ਗ੍ਰਿਫ਼ਤਾਰ

06/08/2023 4:46:21 PM

ਗੁਰਦਾਸਪੁਰ, 8ਜੂਨ (ਵਿਨੋਦ)- ਐਕਸਾਈਜ ਵਿਭਾਗ ਗੁਰਦਾਸਪੁਰ ਨੇ ਇਕ ਵਿਅਕਤੀ ਨੂੰ 16 ਬੋਤਲਾਂ ਸ਼ਰਾਬ ਠੇਕਾ ਅੰਗਰੇਜ਼ੀ ਬਿਨਾਂ ਲੈਵਲ ਦੇ ਗ੍ਰਿਫ਼ਤਾਰ ਕਰਕੇ ਸਿਟੀ ਪੁਲਸ ਸਟੇਸ਼ਨ ’ਚ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ। ਇਸ ਸਬੰਧੀ ਐਕਸਾਈਜ ਇੰਸਪੈਕਟਰ ਹਰਵਿੰਦਰ ਸਿੰਘ ਸਰਕਲ ਗੁਰਦਾਸਪੁਰ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਦੇ ਨਾਲ ਪੁਰਾਣੀ ਦਾਣਾ ਮੰਡੀ ਚੌਂਕ ਮਾਜੂਦ ਸੀ , ਜਿੱਥੇ ਏ.ਐੱਸ.ਆਈ ਜੈ ਸਿੰਘ ਪੁਲਸ ਪਾਰਟੀ ਦੇ ਨਾਲ ਹਾਜ਼ਰ ਹੋਏ।

ਇਹ ਵੀ ਪੜ੍ਹੋ-  ਗੁਰਦੁਆਰਾ ਸਾਹਿਬ ’ਚ  ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ 'ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ

ਜਿੰਨਾ ਨਾਲ ਮਿਲ ਕੇ ਚੌਂਕ ’ਚ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇਕ ਦੋਸ਼ੀ ਸੰਨੀ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਨੰਗਲ ਕੋਟਲੀ ਗੁਰਦਾਸਪੁਰ ਨੂੰ 16 ਬੋਤਲਾਂ ਸ਼ਰਾਬ ਠੇਕਾ ਅੰਗਰੇਜ਼ੀ ਬਿਨਾਂ ਲੈਵਲ ਸਮੇਤ ਕਾਬੂ ਕੀਤਾ। ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਵੱਲੋਂ ਸ਼ਰਾਬ ਦੀਆਂ ਬੋਤਲਾਂ ਉਪਰੋਂ ਲੈਵਲ ਉਤਾਰ ਕੇ ਸ਼ਰਾਬ ਵਿਕਰੇਤਾ ਠੇਕੇਦਾਰ ਦੀ ਪਹਿਚਾਣ ਮਿਟਾ ਕੇ ਪੰਜਾਬ ਸਰਕਾਰ ਦੇ ਮਾਲੀਏ ਦਾ ਨੁਕਸਾਨ ਕਰਕੇ ਸਰਕਾਰ ਨਾਲ ਧੋਖਾ ਕੀਤਾ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News