ਰਈਆ ਚੋਣਾਂ ਮੌਕੇ ਅਸਲਾ ਨਾ ਜਮ੍ਹਾਂ ਕਰਵਾਉਣ ਵਾਲਿਆਂ ਦੇ ਲਾਇੰਸੈਂਸ ਹੋਣਗੇ ਮਨਸੂਖ : ਡੀ.ਐੱਸ.ਪੀ

Wednesday, Jan 27, 2021 - 05:34 PM (IST)

ਰਈਆ ਚੋਣਾਂ ਮੌਕੇ ਅਸਲਾ ਨਾ ਜਮ੍ਹਾਂ ਕਰਵਾਉਣ ਵਾਲਿਆਂ ਦੇ ਲਾਇੰਸੈਂਸ ਹੋਣਗੇ ਮਨਸੂਖ : ਡੀ.ਐੱਸ.ਪੀ

ਬਾਬਾ ਬਕਾਲਾ ਸਾਹਿਬ (ਰਾਕੇਸ਼) - ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਜਾਰੀ ਦਿਸ਼ਾਂ ਨਿਰਦੇਸ਼ਾਂ ਤਹਿਤ ਨਗਰ ਪੰਚਾਇਤ ਰਈਆ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਦੇ ਸਮੂਹ ਅਸਲਾ ਧਾਰਕਾਂ ਨੂੰ ਖ਼ਾਸ ਅਪੀਲ ਕੀਤੀ ਗਈ ਹੈ। ਅਸਲਾ ਧਾਰਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਉਹ ਆਪੋ ਆਪਣਾ ਅਸਲਾ ਤਰੁੰਤ ਸਬੰਧਤ ਥਾਣਿਆਂ ਅਤੇ ਚੌਕੀਆਂ ਵਿਚ ਜਮ੍ਹਾਂ ਕਰਵਾਉਣ। ਇਸ ਸਬੰਧੀ ਨਿਰਦੇਸ਼ ਜਾਰੀ ਕਰਦਿਆਂ ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਦੇ ਡੀ.ਐੱਸ.ਪੀ.ਸੁਰਿੰਦਰਪਾਲ ਧੋਗੜੀ ਨੇ ਕਿਹਾ ਕਿ ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲਾਇੰਸੈਂਸ ਮਨਸੂਖ ਕੀਤੇ ਜਾਣਗੇ। 

ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਰਈਆ ਚੋਣਾਂ ਮੌਕੇ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਣ ਲਈ ਵਾਧੂ ਫੋਰਸਾਂ ਤਾਇਨਾਤ ਕੀਤੀਆਂ ਜਾਣਗੀਆਂ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਜ ਦੇ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਇਨ ਬਿਨ ਲਾਗੂ ਕਰਦਿਆਂ ਰਈਆ ਕਸਬੇ ਵਿਚ ਪੁਲਸ ਫਲੈਗ ਮਾਰਚ ਕੀਤੇ ਜਾਣਗੇ। ਡੀ.ਐੱਸ.ਪੀ.ਨੇ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਡਰ ਅਤੇ ਦਬਾਅ ਤੋਂ ਆਪਣੇ ਹੱਕ ਦਾ ਇਸਤੇਮਾਲ ਕਰਨ।


author

rajwinder kaur

Content Editor

Related News