ਚੋਣ ਜਾਬਤੇ ਦੌਰਾਨ ਸ਼ਰਾਬ ਤਸਕਰ 2 ਗੱਡੀਆਂ ਸਣੇ ਕਾਬੂ

02/12/2021 5:05:21 PM

ਧਾਰੀਵਾਲ/ਗੁਰਦਾਸਪੁਰ (ਸਰਬਜੀਤ/ਜਵਾਹਰ) - ਜ਼ਿਲ੍ਹਾ ਪੁਲਸ ਗੁਰਦਾਸਪੁਰ ਨੂੰ ਚੋਣ ਜਾਬਤੇ ਦੌਰਾਨ ਸਮਾਜ ਵਿਰੋਧੀ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਧਾਰੀਵਾਲ ਪੁਲਸ ਨੇ ਖੂਫੀਆ ਤੌਰ ’ਤੇ ਪਿੰਡ ਸੋਹਲ ’ਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਸ ਨੂੰ ਦੋ ਗੱਡੀਆਂ ’ਚ ਵੱਖ-ਵੱਖ ਕਿਸਮ ਦੀਆਂ 468 ਬੋਤਲਾਂ ਸ਼ਰਾਬ ਫਾਰ ਸੇਲ ਇੰਨ ਚੰਡੀਗੜ੍ਹ ਅਤੇ ਹਿਮਾਚਲ ਦੀਆਂ ਬਰਾਮਦ ਹੋਈਆਂ। ਇਸ ਦੌਰਾਨ ਪੁਲਸ ਨੇ ਇਕ ਤਸੱਕਰ ਨੂੰ ਕਾਬੂ ਕੀਤਾ ਹੈ, ਜਦਕਿ ਦੋ ਦੋਸ਼ੀ ਫਰਾਰ ਹੋ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਕਿਸਾਨ ਅੰਦੋਲਨ ’ਚ ਮਰੇ ਮੋਗਾ ਦੇ ਕਿਸਾਨ ਦਾ ਸਸਕਾਰ ਕਰਨ ਤੋਂ ਇਨਕਾਰ,ਪਰਿਵਾਰ ਨੇ ਰੱਖੀ ਇਹ ਸ਼ਰਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਡਾ.ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਧਾਰੀਵਾਲ ਥਾਣੇ ਦੇ ਇੰਚਾਰਜ਼ ਮਨਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਦੋਸ਼ੀ ਬਲਜਿੰਦਰ ਸਿੰਘ ਉਰਫ ਸਾਬਾ ਪੁੱਤਰ ਨਰਿੰਜਣ ਸਿੰਘ, ਮਨਜੀਤ ਕੌਰ ਪਤਨੀ ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਉਰਫ ਰਾਜਾ ਪੁੱਤਰ ਸਰਬਜੀਤ ਸਿੰਘ ਚੰਡੀਗੜ੍ਹ ਅਤੇ ਹਿਮਾਚਲ ਤੋਂ ਸਸਤੇ ਰੇਟ ’ਤੇ ਸ਼ਰਾਬ ਲਿਆ ਕੇ ਗੁਰਦਾਸਪੁਰ ’ਚ ਸਪਲਾਈ ਕਰਦੇ ਹਨ। ਉਕਤ ਦੋਸ਼ੀ ਅੱਜ ਵੀ ਬਲਜਿੰਦਰ ਸਿੰਘ ਦੀ ਹਵੇਲੀ ਵਿਚ ਦੋ ਗੱਡੀਆਂ ਸਪਲਾਈ ਕਰਨ ਲਈ ਸ਼ਰਾਬ ਲੋਡ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਪਤੀ ਦਾ ਕਾਰਾ: ਪਤਨੀ ਦੇ ਸਿਰ ’ਚ ਘੋਟਣਾ ਮਾਰ ਕੀਤਾ ਕਤਲ, ਪਿੱਛੋਂ ਖੁਰਦ-ਬੁਰਦ ਕੀਤੀ ਲਾਸ਼

ਇਸ ਸੂਚਨਾ ਦੇ ਆਧਾਰ ’ਤੇ ਮਨਜੀਤ ਸਿੰਘ ਥਾਣਾ ਮੁਖੀ ਨੇ ਪੁਲਸ ਪਾਰਟੀ ਸਣੇ ਰੇਡ ਕਰਕੇ ਬਲਜਿੰਦਰ ਸਿੰਘ ਉਰਫ ਸਾਬਾ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਦਿੱਤੀ। 468 ਬੋਤਲਾਂ ਸ਼ਰਾਬ ਅਤੇ ਦੋ ਗੱਡੀਆਂ ਨੰਬਰ ਪੀਬੀ06ਏ.ਸੀ 6300, ਪੀਬੀ13ਏ.ਡਬਲਯੂ 2619 ਨੂੰ ਕਬਜ਼ੇ ’ਚ ਲੈ ਕੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

ਜ਼ਿਲ੍ਹਾ ਪੁਲਸ ਮੁਖੀ ਡਾ.ਸੋਹਲ ਨੇ ਦੱਸਿਆ ਕਿ ਦੋਸ਼ੀ ਬਲਜਿੰਦਰ ਸਿੰਘ ਉਰਫ ਸਾਬਾ ਖ਼ਿਲਾਫ਼ ਪਹਿਲਾ ਵੀ ਮੁਕੱਦਮਾ ਨੰਬਰ 104/2019 ਜ਼ੁਰਮ 61-1-14 ਆਬਕਾਰੀ ਐਕਟ ਥਾਣਾ ਧਾਰੀਵਾਲ ਵਿਚ ਸਜ਼ਾ ਹੋਈ ਹੈ, ਮੁਕੱਦਮਾ ਨੰਬਰ 73/2018 ਜ਼ੁਰਮ 61-1-14 ਆਬਕਾਰੀ ਐਕਟ ਥਾਣਾ ਤਿੱਬੜ ਅਤੇ ਮੁਕੱਦਮਾ ਨੰਬਰ 112/20 ਜ਼ੁਰਮ 353,186,332,148,149 ਥਾਣਾ ਧਾਰੀਵਾਲ ਦਰਜ ਰਜਿਸਟਰ ਹੈ। ਭਗੌੜਾ ਦੋਸ਼ੀ ਬਲਵਿੰਦਰ ਸਿੰਘ ਉਰਫ ਰਾਜਾ ਖ਼ਿਲਾਫ਼ ਪਹਿਲਾ ਵੀ 6 ਮੁਕੱਦਮੇ ਆਬਕਾਰੀ ਐਕਟ, 2 ਮੁਕੱਦਮੇ ਐੱਨ.ਡੀ.ਪੀ.ਐੱਸ. ਐਕਟ ਅਤੇ 1 ਮੁਕੱਦਮਾ ਜੂਆ ਐਕਟ ਦੇ ਅਧੀਨ ਦਰਜ ਹੈ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਮਾਨਸਾ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ ਬੁਝਾਏ ਦੋ ਘਰਾਂ ਦੇ ਚਿਰਾਗ


rajwinder kaur

Content Editor

Related News