ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ ਰੇਟ ਵਧੇ!

Tuesday, Mar 24, 2026 - 04:43 PM (IST)

ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ ਰੇਟ ਵਧੇ!

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਅਤੇ ਆਸ-ਪਾਸ ਦੇ ਖੇਤਰਾਂ ’ਚ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ’ਚ ਕੁਝ ਸੁਧਾਰ ਹੋਇਆ ਹੈ ਪਰ ਕਮਰਸ਼ੀਅਲ (ਵਪਾਰਕ) ਸਿਲੰਡਰਾਂ ਦੀ ਘਾਟ ਲਗਾਤਾਰ ਬਣੀ ਹੋਈ ਹੈ। ਨਤੀਜੇ ਵਜੋਂ ਜ਼ਿਆਦਾਤਰ ਢਾਬਾ ਮਾਲਕਾਂ, ਖੋਖਾ ਚਾਲਕਾਂ ਅਤੇ ਚਾਹ ਵਿਕਰੇਤਾਵਾਂ ਨੇ ਜਾਂ ਤਾਂ ਆਪਣੇ ਕੰਮ ਬੰਦ ਕਰ ਦਿੱਤੇ ਹਨ ਜਾਂ ਰੇਟਾਂ ’ਚ ਭਾਰੀ ਵਾਧਾ ਕਰ ਦਿੱਤਾ ਹੈ। ਹੋਟਲ ਅਤੇ ਰੈਸਟੋਰੈਂਟ ਮਾਲਕ ਲੋੜੀਂਦੇ ਵਪਾਰਕ ਸਿਲੰਡਰ ਪ੍ਰਾਪਤ ਕਰਨ ’ਚ ਅਸਮਰੱਥ ਰਹੇ ਹਨ, ਜਿਸ ਕਾਰਨ ਭੋਜਨ ਦੀਆਂ ਕੀਮਤਾਂ ਵਧ ਗਈਆਂ ਹਨ।

ਇਹ ਵੀ ਪੜ੍ਹੋ- DM ਰੰਧਾਵਾ ਪੋਸਟਮਾਰਟਮ ਮੁਕੰਮਲ, ਵੀਡੀਓਗ੍ਰਾਫੀ ਨਾਲ ਪਾਰਦਰਸ਼ੀ ਕਾਰਵਾਈ

ਕੀਮਤਾਂ ’ਚ 10 ਤੋਂ 15 ਫੀਸਦੀ ਵਾਧਾ

ਸਿਲੰਡਰਾਂ ਦੀ ਘਾਟ ਕਾਰਨ ਹੋਟਲ ਮਾਲਕਾਂ ਨੇ ਭੋਜਨ ਦੀਆਂ ਕੀਮਤਾਂ ’ਚ 10 ਤੋਂ 15 ਫੀਸਦੀ ਵਾਧਾ ਕੀਤਾ ਹੈ। ਗੈਸ ਦੀ ਕਿੱਲਤ ਨੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜਿਵੇਂ ਕਿ ਛੋਲੇ-ਕੁਲਚਾ, ਪਕੌੜੇ ਅਤੇ ਚਾਹ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਬਹੁਤ ਸਾਰੇ ਢਾਬਾ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਸਪਲਾਈ ਜਲਦੀ ਨਾ ਸੁਧਰੀ ਤਾਂ ਉਨ੍ਹਾਂ ਨੂੰ ਆਪਣੇ ਕਾਰੋਬਾਰ ਪੱਕੇ ਤੌਰ ’ਤੇ ਬੰਦ ਕਰਨੇ ਪੈ ਸਕਦੇ ਹਨ।

ਇਹ ਵੀ ਪੜ੍ਹੋ-  ਪੰਜਾਬ ਦੇ ਸਕੂਲਾਂ 'ਤੇ ਦਿਸਣ ਲੱਗਾ ਜੰਗ ਦਾ ਅਸਰ! ਸੰਕਟ 'ਚ ਮਿਡ-ਡੇ ਮੀਲ

ਛੋਟੇ ਕਾਰੋਬਾਰਾਂ ’ਤੇ ਪਈ ਵੱਡੀ ਮਾਰ

ਗੈਸ ਸੰਕਟ ਦਾ ਸਭ ਤੋਂ ਵੱਧ ਅਸਰ ਛੋਟੇ ਕਾਰੋਬਾਰੀਆਂ ’ਤੇ ਪਿਆ ਹੈ। ਚਾਹ ਅਤੇ ਪਕੌੜੇ ਵੇਚਣ ਵਾਲਿਆਂ ਨੇ ਚਾਹ ਦੀ ਕੀਮਤ ਦੁੱਗਣੀ ਕਰ ਦਿੱਤੀ ਹੈ, ਜਦੋਂ ਕਿ ਪਕੌੜੇ ਬਣਾਉਣਾ ਲਗਭਗ ਬੰਦ ਕਰ ਦਿੱਤਾ ਹੈ। ਕਾਰੋਬਾਰੀਆਂ ਅਨੁਸਾਰ ਵਪਾਰਕ ਸਿਲੰਡਰ ਹੁਣ 3,000 ਰੁਪਏ ’ਚ ਮਿਲ ਰਿਹਾ ਹੈ, ਜਦੋਂ ਕਿ ਘਰੇਲੂ ਗੈਸ ਸਿਲੰਡਰ ਦੀ ਬਲੈਕ 1,500 ਰੁਪਏ ਤੱਕ ਪਹੁੰਚ ਗਈ ਹੈ। ਇਸ ਕਾਰਨ ਗਰੀਬ ਰੇਹੜੀ ਚਾਲਕ ਕੰਮ ਬੰਦ ਕਰਨ ਲਈ ਮਜ਼ਬੂਰ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਇਸ ਦਿਨ ਤੋਂ ਹੋਵੇਗਾ ਵੱਡਾ ਬਦਲਾਅ! ਇਹ ਜ਼ਿਲ੍ਹੇ ਹੋ ਜਾਣ ਸਾਵਧਾਨ

ਮੇਨੂ ’ਚ ਕਟੌਤੀ ਅਤੇ ਸਟਾਫ ਦੀ ਛਾਂਟੀ

ਗੈਸ ਦੀ ਕਿੱਲਤ ਹੁਣ ਰੈਸਟੋਰੈਂਟਾਂ ਦੇ ਮੇਨੂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਜ਼ਿਆਦਾਤਰ ਮਾਲਕਾਂ ਨੇ ਬਿਰਿਆਨੀ ਵਰਗੇ ਪਕਵਾਨ ਬਣਾਉਣੇ ਬੰਦ ਕਰ ਦਿੱਤੇ ਹਨ, ਜਿਨ੍ਹਾਂ ਨੂੰ ਪਕਾਉਣ ’ਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਆਮਦਨ ਘਟਣ ਕਾਰਨ ਸਟਾਫ ਦੀ ਛਾਂਟੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- DM ਗਗਨ ਰੰਧਾਵਾ ਦੇ ਖੁਦਕੁਸ਼ੀ ਮਾਮਲੇ 'ਚ ਇਕ ਹੋਰ ਵੀਡੀਓ ਆਈ ਸਾਹਮਣੇ, ਘਰ ਦੇ ਵਿਹੜੇ 'ਚ...

ਵੱਡੇ ਹੋਟਲਾਂ ਨੂੰ ਤਰਜੀਹ

ਜਾਣਕਾਰੀ ਅਨੁਸਾਰ ਗੈਸ ਏਜੰਸੀਆਂ ਸੀਮਤ ਸਪਲਾਈ ਦੌਰਾਨ ਵੱਡੇ ਹੋਟਲਾਂ ਅਤੇ ਹਸਪਤਾਲਾਂ ਨੂੰ ਤਰਜੀਹ ਦੇ ਰਹੀਆਂ ਹਨ, ਜਿਸ ਨਾਲ ਗਲੀ ਵਿਕਰੇਤਾਵਾਂ ਅਤੇ ਛੋਟੇ ਰੈਸਟੋਰੈਂਟਾਂ ਦਾ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਕੁਝ ਦੁਕਾਨਦਾਰਾਂ ਨੇ ਇੰਡਕਸ਼ਨ ਸਟੋਵ ਦਾ ਪ੍ਰਬੰਧ ਕੀਤਾ ਹੈ, ਪਰ ਵਪਾਰਕ ਪੱਧਰ ’ਤੇ ਇਹ ਜ਼ਿਆਦਾ ਕਾਰਗਰ ਸਾਬਤ ਨਹੀਂ ਹੋ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News