ਇਰਾਨ–ਇਜ਼ਰਾਇਲ ਟਕਰਾਅ ਦਾ ਅਸਰ: ਗੈਸ ਸਿਲੰਡਰ ਮਹਿੰਗੇ ਹੋਣ ਨਾਲ ਇੰਡਕਸ਼ਨ ਚੁੱਲਿਆਂ ਦੇ ਭਾਅ ਵੀ ਚੜ੍ਹੇ
Monday, Mar 16, 2026 - 05:55 PM (IST)
ਪਠਾਨਕੋਟ (ਧਰਮਿੰਦਰ)- ਇਰਾਨ ਅਤੇ ਇਜ਼ਰਾਇਲ ਵਿਚਾਲੇ ਚੱਲ ਰਹੇ ਟਕਰਾਅ ਦਾ ਅਸਰ ਦੁਨੀਆ ਭਰ ‘ਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੀ ਛਾਂ ਭਾਰਤ ‘ਤੇ ਵੀ ਪੈਣੀ ਸ਼ੁਰੂ ਹੋ ਗਈ ਹੈ। ਜਿੱਥੇ ਇੱਕ ਪਾਸੇ ਗੈਸ ਸਿਲੰਡਰ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਕਈ ਥਾਵਾਂ ‘ਤੇ ਗੈਸ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਉੱਥੇ ਹੀ ਰਸੋਈ ਨਾਲ ਸੰਬੰਧਿਤ ਹੋਰ ਸਮਾਨ ਵੀ ਮਹਿੰਗਾ ਹੋ ਰਿਹਾ ਹੈ। ਗੈਸ ਦੀ ਕਮੀ ਕਾਰਨ ਲੋਕ ਹੁਣ ਇੰਡਕਸ਼ਨ ਚੁੱਲਿਆਂ ਵੱਲ ਰੁਖ ਕਰ ਰਹੇ ਹਨ। ਪਹਿਲਾਂ ਲਗਭਗ 1500 ਰੁਪਏ ਵਿੱਚ ਮਿਲਣ ਵਾਲਾ ਇੰਡਕਸ਼ਨ ਚੁੱਲਾ ਹੁਣ ਵੱਧ ਕੇ ਕਰੀਬ 2500 ਤੋਂ 2700 ਰੁਪਏ ਤੱਕ ਵਿਕ ਰਿਹਾ ਹੈ। ਇਸ ਵਧਦੀ ਮਹਿੰਗਾਈ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪੈ ਰਿਹਾ ਹੈ ਅਤੇ ਲੋਕ ਸਰਕਾਰ ਤੋਂ ਇਸ ਮਸਲੇ ਦਾ ਹੱਲ ਕੱਢਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ-ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ, ਮੌਜੂਦਾ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਫੜਿਆ ਪੱਲਾ
ਇਸ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਇਰਾਨ–ਇਜ਼ਰਾਇਲ ਟਕਰਾਅ ਕਾਰਨ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਲੱਗ ਪਈਆਂ ਹਨ। ਗੈਸ ਦੀ ਕਮੀ ਕਾਰਨ ਰਸੋਈ ਦੇ ਕੰਮ ‘ਤੇ ਵੀ ਅਸਰ ਪੈ ਰਿਹਾ ਹੈ, ਜਿਸ ਕਰਕੇ ਲੋਕ ਇਲੈਕਟ੍ਰਿਕ ਇੰਡਕਸ਼ਨ ਚੁੱਲੇ ਖਰੀਦਣ ਲੱਗ ਪਏ ਹਨ। ਉਨ੍ਹਾਂ ਨੇ ਕਿਹਾ ਕਿ ਜੋ ਇੰਡਕਸ਼ਨ ਚੁੱਲੇ ਪਹਿਲਾਂ ਕਰੀਬ 1500 ਰੁਪਏ ਵਿੱਚ ਮਿਲ ਜਾਂਦੇ ਸਨ, ਉਹ ਹੁਣ 2500 ਤੋਂ 2700 ਰੁਪਏ ਤੱਕ ਦੇ ਭਾਅ ‘ਤੇ ਮਿਲ ਰਹੇ ਹਨ। ਵਧਦੀ ਮਹਿੰਗਾਈ ਕਾਰਨ ਆਮ ਲੋਕਾਂ ਦੇ ਨਾਲ-ਨਾਲ ਦੁਕਾਨਦਾਰ ਵੀ ਚਿੰਤਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
