ਘਰੇਲੂ ਕਲੇਸ਼ ਕਾਰਨ ASI ਤੇ ਉਸਦੀ ਪਤਨੀ ਨੇ ਖਾਧੀ ਜ਼ਹਿਰੀਲੀ ਦਵਾਈ

Tuesday, Mar 19, 2024 - 11:53 AM (IST)

ਬਟਾਲਾ(ਸਾਹਿਲ)- ਘਰੇਲੂ ਕਲੇਸ਼ ਕਾਰਨ ਏ. ਐੱਸ. ਆਈ. ਅਤੇ ਉਸਦੀ ਪਤਨੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਹਰਪਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਸਰੂਪਵਾਲੀ, ਜੋ ਸਿਵਲ ਹਸਪਤਾਲ ਵਿਚ ਬਣੀ ਪੁਲਸ ਚੌਕੀ ਵਿਚ ਤਾਇਨਾਤ ਹੈ, ਬੀਤੇ ਦਿਨ ਜਦੋਂ ਛੁੱਟੀ ’ਤੇ ਆਪਣੇ ਘਰ ਵਿਚ ਮੌਜੂਦ ਸੀ ਕਿ ਕਿਸੇ ਗੱਲ ਨੂੰ ਲੈ ਕੇ ਇਸਦਾ ਆਪਣੀ ਪਤਨੀ ਅੰਮ੍ਰਿਤਪਾਲ ਕੌਰ ਨਾਲ ਝਗੜਾ ਹੋ ਗਿਆ, ਜਿਸਦੇ ਚਲਦਿਆਂ ਪਹਿਲਾਂ ਉਸਦੀ ਪਤਨੀ ਅਤੇ ਕੁਝ ਦੇਰ ਬਾਅਦ ਵਿਚ ਉਸਨੇ ਖੁਦ ਵੀ ਜ਼ਹਿਰੀਲੀ ਦਵਾਈ ਖਾ ਲਈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਜਿਸ ਨਾਲ ਦੋਵਾਂ ਦੀ ਹਾਲਤ ਵਿਗੜ ਗਈ ਅਤੇ ਇਨ੍ਹਾਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਅੰਮ੍ਰਿਤਪਾਲ ਕੌਰ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News