ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਮਾਂ-ਪੁੱਤ ਗ੍ਰਿਫਤਾਰ

07/17/2018 7:36:22 PM

ਅੰਮ੍ਰਿਤਸਰ,(ਸੰਜੀਵ)— ਸੀ. ਆਈ. ਏ. ਸਟਾਫ ਦੀ ਪੁਲਸ ਨੇ ਥਾਣਾ ਰਾਮਬਾਗ ਖੇਤਰ 'ਚ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਮਾਂ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ 'ਚ ਵੀਨਾ ਵਾਸੀ ਕੋਟ ਖਾਲਸਾ ਅਤੇ ਉਸ ਦਾ ਪੁੱਤਰ ਰਵੀ ਕੁਮਾਰ ਸ਼ਾਮਲ ਹਨ। ਵੀਨਾ ਦਾ ਪਤੀ ਪਹਿਲਾਂ ਹੀ ਐੱਨ. ਡੀ. ਪੀ. ਐੱਸ. ਐਕਟ 'ਚ ਜੇਲ ਕੱਟ ਰਿਹਾ ਹੈ। ਪੁਲਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ 10 ਗ੍ਰਾਮ ਹੈਰੋਇਨ ਅਤੇ 1275 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਅਦਾਲਤ ਦੇ ਹੁਕਮਾਂ ਮੁਤਾਬਕ ਦੋਵੇਂ ਮਾਂ-ਪੁੱਤ ਖਿਲਾਫ ਐੱਨ. ਡੀ. ਪੀ. ਐੱਸ. ਅਧੀਨ ਕੇਸ ਦਰਜ ਕਰ ਕੇ ਦੋਵਾਂ ਨੂੰ ਰਿਮਾਂਡ 'ਤੇ ਲਿਆ ਹੈ। 
ਕੀ ਕਹਿਣਾ ਹੈ ਸੀ. ਆਈ. ਏ. ਇੰਚਾਰਜ ਦਾ?
ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਵਵਿੰਦਰ ਮਹਾਜਨ ਦਾ ਕਹਿਣਾ ਹੈ ਕਿ ਦੋਵੇਂ ਮਾਂ-ਪੁੱਤ ਦਿਨ ਭਰ ਨਸ਼ਿਆਂ ਦੀ ਸਮੱਗਲਿੰਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਵੀਨਾ ਦਾ ਪਤੀ ਨਸ਼ਾ ਵੇਚਣ ਦੇ ਮਾਮਲੇ 'ਚ ਪਹਿਲਾਂ ਹੀ ਜੇਲ 'ਚ ਹੈ, ਜਦਕਿ ਅੱਜ ਸੂਚਨਾ ਮਿਲੀ ਸੀ ਕਿ ਵੀਨਾ ਅਤੇ ਉਸ ਦਾ ਪੁੱਤਰ ਦੋਵੇਂ ਹੈਰੋਇਨ ਅਤੇ ਨਸ਼ੀਲੇ ਕੈਪਸੂਲ ਸਪਲਾਈ ਕਰਨ ਲਈ ਇਥੇ ਪਹੁੰਚ ਰਹੇ ਹਨ, ਜਿਸ ਉਪਰੰਤ ਪੁਲਸ ਵਲੋਂ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰਵੀ ਕੁਮਾਰ ਹੈਰੋਇਨ ਪੀਣ ਦਾ ਵੀ ਆਦੀ ਹੈ, ਜਿਸ ਕਾਰਨ ਉਹ ਆਪਣੇ ਨਸ਼ਾ ਪੂਰਤੀ ਲਈ ਨਸ਼ਾ ਵੇਚਣ ਲੱਗ ਗਿਆ।


Related News