ਤਰਨਤਾਰਨ ਪੁਲਸ ਵਲੋਂ ਮੁਕੱਦਮਿਆਂ ’ਚ ਬਰਾਮਦ ਨਸ਼ੇ ਵਾਲੇ ਪਦਾਰਥ ਕੀਤੇ ਨਸ਼ਟ, ਹੈਰੋਇਨ ਸਮੇਤ ਕੈਪਸੂਲ ਵੀ ਸ਼ਾਮਲ
Saturday, Dec 03, 2022 - 11:42 AM (IST)
ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹਾ ਪੁਲਸ ਵਲੋਂ ਵੱਖ-ਵੱਖ ਕੇਸਾਂ ’ਚ ਬਰਾਮਦ ਕੀਤੇ ਗਏ ਨਸ਼ੇ ਵਾਲੇ ਪਦਾਰਥਾਂ ਨੂੰ ਸ਼ੁੱਕਰਵਾਰ ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਨਸ਼ਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਸ਼ਟ ਕੀਤੇ ਗਏ ਪਦਾਰਥਾਂ ’ਚ 6.844 ਕਿਲੋ ਹੈਰੋਇਨ, 6.539 ਕਿਲੋ ਨਸ਼ੀਲਾ ਪਾਊਡਰ, 22,565 ਨਸ਼ੇ ਵਾਲੀਆਂ ਗੋਲੀਆਂ, 290 ਨਸ਼ੇ ਵਾਲੇ ਕੈਪਸੂਲ, 60 ਨਸ਼ੇ ਵਾਲੇ ਟੀਕੇ, 45 ਵੈਲਾਂ , 6.100 ਕਿਲੋ ਭੁੱਕੀ ਅਤੇ 10 ਗ੍ਰਾਮ ਚਰਸ ਸ਼ਾਮਲ ਹੈ।
ਇਹ ਵੀ ਪੜ੍ਹੋ- ਭਾਰਤ-ਪਾਕਿਸਤਾਨ ਸਰਹੱਦ ਤੋਂ 5 ਕਿੱਲੋ ਹੈਰੋਇਨ ਬਰਾਮਦ, ਇਕ ਵੱਡਾ ਡਰੋਨ ਵੀ ਮਿਲਿਆ
ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲ ਜੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕੇਸਾਂ ਵਿਚ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਨਸ਼ੇ ਵਾਲੇ ਪਦਾਰਥਾਂ ਨੂੰ ਮਾਣਯੋਗ ਅਦਾਲਤਾਂ ਪਾਸੋਂ ਨਸ਼ਟ ਕਰਨ ਦੇ ਹੁਕਮ ਪ੍ਰਾਪਤ ਕਰਨ ਤੋਂ ਬਾਅਦ ਅੰਮ੍ਰਿਤਸਰ ਵਿਖੇ ਸਥਿਤ ਖੰਨਾ ਪੇਪਰ ਮਿੱਲ ਦੀ ਭੱਠੀ ਵਿਚ ਨਸ਼ਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੰਨ ਕਲਚਰ ਖ਼ਿਲਾਫ਼ ਐਕਸ਼ਨ, 12 ਹਜ਼ਾਰ ਅਸਲਾ ਲਾਇਸੈਂਸਾਂ ਦੀ ਵੈਰੀਫ਼ਿਕੇਸ਼ਨ ਸ਼ੁਰੂ
ਉਨ੍ਹਾਂ ਦੱਸਿਆ ਕਿ ਨਸ਼ੇ ਵਾਲੇ ਪਦਾਰਥਾਂ ਨੂੰ ਨਸ਼ਟ ਕਰਨ ਸਮੇਂ ਡੀ. ਜੀ. ਪੀ. ਪੰਜਾਬ ਦੇ ਹੁਕਮਾਂ ਉੱਪਰ ਬਣਾਈ ਗਈ ਕਮੇਟੀ, ਜਿਸ ’ਚ ਉਨ੍ਹਾਂ ਤੋਂ ਇਲਾਵਾ ਐੱਸ.ਐੱਸ.ਪੀ ਸੁਖਵਿੰਦਰ ਸਿੰਘ ਮਾਨ ਅਤੇ ਡੀ. ਐੱਸ.ਪੀ. (ਡੀ) ਦਵਿੰਦਰ ਸਿੰਘ ਘੁੰਮਣ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਮੁਕੱਦਮਿਆਂ ਦਾ ਨਿਪਟਾਰਾ ਮਾਨਯੋਗ ਅਦਾਲਤ ਵਲੋਂ ਕਰ ਦਿੱਤਾ ਗਿਆ ਹੈ ਤੋਂ ਇਲਾਵਾ ਹੋਰ ਕਈ ਪੁਰਾਣੇ ਮੁਕੱਦਮੇ ਦੀ ਮਾਣਯੋਗ ਅਦਾਲਤ ਪਾਸੋਂ ਹਾਸਲ ਕਰਨ ਤੋਂ ਬਾਅਦ ਇਸ ਕਾਰਵਾਈ ਨੂੰ ਅਮਲ ’ਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਟ ਕੀਤੇ ਗਏ ਪਦਾਰਥਾਂ ਵਿਚ 6.844 ਕਿਲੋ ਹੈਰੋਇਨ, 6.539 ਕਿਲੋ ਨਸ਼ੇ ਵਾਲਾ ਪਾਊਡਰ, 22,565 ਨਸ਼ੇ ਵਾਲੀਆਂ ਗੋਲੀਆਂ, 290 ਨਸ਼ੇ ਵਾਲੇ ਕੈਪਸੂਲ, 60 ਨਸ਼ੇ ਵਾਲੇ ਟੀਕੇ, 45 ਵੈਲਾਂ , 6.100 ਕਿਲੋ ਭੁੱਕੀ ਅਤੇ 10 ਗ੍ਰਾਮ ਚਰਸ ਸ਼ਾਮਲ ਹੈ।