ਏਜੰਟ ਤੋਂ ਦੁਖੀ ਨੌਜਵਾਨ ਨੇ ਨਿਗਲਿਆ ਜ਼ਹਿਰ, ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਖੋਲ੍ਹੇ ਰਾਜ਼

Tuesday, May 17, 2022 - 02:13 AM (IST)

ਏਜੰਟ ਤੋਂ ਦੁਖੀ ਨੌਜਵਾਨ ਨੇ ਨਿਗਲਿਆ ਜ਼ਹਿਰ, ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਖੋਲ੍ਹੇ ਰਾਜ਼

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਏਜੰਟਾਂ ਦੀਆਂ ਧੱਕੇਸ਼ਾਹੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਉਮਰਪੁਰਾ ਦਾ ਰਹਿਣ ਗੁਰਸੇਵਕ ਸਿੰਘ ਨਾਂ ਦਾ ਨੌਜਵਾਨ, ਜੋ ਕਿ ਅੱਜ ਤੋਂ 5 ਮਹੀਨੇ ਪਹਿਲਾਂ ਸਾਊਦੀ ਅਰਬ ਗਿਆ ਸੀ ਪਰ ਕੰਮ ਨਾ ਮਿਲਣ ਕਰਕੇ ਵਾਪਸ ਆ ਗਿਆ। ਜਦੋਂ ਉਸ ਨੇ ਏਜੰਟ ਕੋਲੋਂ ਆਪਣੇ ਦਿੱਤੇ ਪੈਸੇ ਵਾਪਸ ਮੰਗੇ ਤਾਂ ਏਜੰਟ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਏਜੰਟ ਵੱਲੋਂ ਉਲਟਾ ਸਾਡੇ ਬੱਚਿਆਂ 'ਤੇ ਤੋੜ-ਭੰਨ ਅਤੇ ਜਬਰ-ਜ਼ਿਨਾਹ ਦੀ ਕੋਸ਼ਿਸ਼ ਦਾ ਪਰਚਾ ਦਰਜ ਕਰਵਾ ਦਿੱਤਾ, ਜਿਸ ਕਰਕੇ ਉਨ੍ਹਾਂ ਦਾ ਇਕ ਲੜਕਾ ਜੇਲ੍ਹ ਵਿਚ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਤੱਕ ਪਹੁੰਚੀ ਖੇਤਾਂ ’ਚ ਲਗਾਈ ਅੱਗ, ਗੇਟਮੈਨ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ

ਅੱਜ ਏਜੰਟ ਦੀ ਇਸ ਧੱਕੇਸ਼ਾਹੀ ਅਤੇ ਆਪਣੇ 'ਤੇ ਹੋਏ ਰੇਪ ਦੇ ਝੂਠੇ ਪਰਚੇ ਦੀ ਬੇਇੱਜ਼ਤੀ ਨੂੰ ਨਾ ਸਹਾਰਦਿਆਂ ਇਕ ਨੌਜਵਾਨ ਨੇ ਜ਼ਹਿਰ ਨਿਗਲ ਲਿਆ, ਜੋ ਆਪਣੇ ਪਿੱਛੇ ਇਕ ਛੋਟੀ ਬੱਚੀ ਅਤੇ ਘਰਵਾਲੀ ਛੱਡ ਗਿਆ, ਨਾਲ ਹੀ ਇਕ ਵੀਡੀਓ ਵੀ ਬਣਾ ਲਈ, ਜਿਸ ਵਿੱਚ ਉਹ ਵਾਰ-ਵਾਰ ਕਹਿ ਰਿਹਾ ਹੈ ਕਿ ਏਜੰਟ ਵਿਲਸਨ ਕਰਕੇ ਹੀ ਉਹ ਖੁਦਕੁਸ਼ੀ ਕਰ ਰਿਹਾ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ, ਏਜੰਟ ਦੇ ਸ਼ਿਕਾਰ ਨੌਜਵਾਨਾਂ ਤੇ  ਇਲਾਕੇ ਦੇ ਲੋਕਾਂ ਨੇ ਮ੍ਰਿਤਕ ਦੇਹ ਨੂੰ ਬਟਾਲਾ ਦੇ ਗਾਂਧੀ ਚੌਕ 'ਚ ਰੱਖ ਕੇ ਪੁਲਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੁਲਸ ਦਾ ਕਹਿਣਾ ਹੈ ਕਿ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅਲੋਪ ਹੋ ਰਹੇ ਰਵਾਇਤੀ ਧੰਦੇ, ਮਸ਼ੀਨੀ ਯੁੱਗ ਨੇ ਲੋਹੇ ਦੇ ਔਜ਼ਾਰ ਬਣਾਉਣ ਦੇ ਕਿੱਤੇ ਨੂੰ ਮਾਰੀ ਵੱਡੀ ਸੱਟ

ਏਜੰਟ ਵੱਲੋਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਇਕ ਹੋਰ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਨੌਸ਼ਹਿਰਾ ਮੱਝਾ ਸਿੰਘ ਵਿਖੇ ਵਿਲਸਨ ਏਜੰਟ ਦਾ ਦਫ਼ਤਰ ਹੈ ਅਤੇ 35 ਦੇ ਕਰੀਬ ਨੌਜਵਾਨ ਹਨ ਜੋ ਕੰਮ ਨਾ ਮਿਲਣ ਕਰਕੇ ਵਾਪਸ ਆ ਗਏ ਹਨ। ਹੁਣ ਏਜੰਟ ਇਨ੍ਹਾਂ ਦੇ ਪੈਸੇ ਵਾਪਸ ਨਹੀਂ ਕਰ ਰਿਹਾ। ਕੁਝ ਸਮਾਂ ਪਹਿਲਾਂ ਜਦ ਇਕੱਠੇ ਹੋ ਕੇ ਇਸ ਦੇ ਦਫ਼ਤਰ ਗਏ ਸੀ ਤਾਂ ਇਸ ਨੇ ਸਾਡੇ ਬੱਚਿਆਂ 'ਤੇ ਰੇਪ ਦਾ ਝੂਠਾ ਪਰਚਾ ਦਰਜ ਕਰਵਾ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ, ਮੇਰਾ ਖੁਦ ਦਾ ਵੀ ਬੱਚਾ ਜੇਲ੍ਹ ਵਿਚ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਵੀ ਕੋਈ ਇਨਸਾਫ਼ ਨਹੀਂ ਮਿਲਿਆ। ਅਸੀਂ ਸ਼ਿਕਾਇਤ ਵੀ ਦਰਜ ਕਰਵਾਈ ਪਰ ਪੁਲਸ ਨੇ ਪਾੜ ਕੇ ਡਸਟਬਿਨ ਵਿੱਚ ਸੁੱਟ ਦਿੱਤੀ। ਅੱਜ ਫਿਰ ਕਹਿ ਰਹੇ ਕਿ ਬਿਆਨ ਦਰਜ ਕਰਵਾਓ, ਕਾਰਵਾਈ ਕਰਾਂਗੇ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਦੂਜੇ ਪਾਸੇ ਪੁਲਸ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਨੂੰ ਕਿਹਾ ਕਿ ਉਹ ਆਪਣੇ ਬਿਆਨ ਦਰਜ ਕਰਵਾਉਣ ਤਾਂ ਕਿ ਅਸੀਂ ਦੋਸ਼ੀ 'ਤੇ ਬਣਦੀ ਕਾਰਵਾਈ ਕਰ ਸਕੀਏ। ਮੌਕੇ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ 'ਆਪ' ਆਗੂ ਭਾਰਤ ਕੁਮਾਰ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਰੋਸਾ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਕੋਲੋਂ ਕਾਰਵਾਈ ਦੀ ਮੰਗ ਕੀਤੀ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News