ਦੀਨਾਨਗਰ : ਦੋ ਧਿਰਾਂ ’ਚ ਹੋਈ ਖੂਨੀ ਝੜਪ, ਘਰ ਨੂੰ ਅੱਗ ਲਾਉਣ ਕਾਰਨ 4 ਲੋਕ ਜ਼ਖ਼ਮੀ

05/14/2021 3:57:48 PM

ਦੀਨਾਨਗਰ (ਕਪੂਰ) - ਪਿੰਡ ਡੀਡਾ ਸਾਂਸੀਆਂ ਵਿਖੇ ਬੀਤੀ ਰਾਤ ਦੋ ਧਿਰਾਂ ’ਚ ਖੂਨੀ ਝੜਪ ਹੋ ਗਈ, ਜਿਸ ’ਚ 4 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਕ ਧਿਰ ਨੇ ਦੂਸਰੇ ਦੇ 2 ਘਰਾਂ ਨੂੰ ਅੱਗ ਲਾ ਦਿੱਤੀ ਅਤੇ ਇਕ ਘਰ ਨੂੰ ਭੰਨਤੋੜ ਕੇ ਨੁਕਸਾਨ ਪਹੁੰਚਾਇਆ। ਪੁਲਸ ਨੇ ਦੋਵਾਂ ਧਿਰਾਂ ਦੇ ਕੁੱਲ 42 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।

ਡੀ. ਐੱਸ. ਪੀ. ਮਹੇਸ਼ ਕੁਮਾਰ ਸੈਣੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਰੋਜ਼ੀ ਪਤਨੀ ਗੁਲਸ਼ਨ ਨਿਵਾਸੀ ਡੀਡਾ ਸਾਂਸੀਆਂ ਨੇ ਦੱਸਿਆ ਕਿ ਉਸਦਾ ਪਤੀ ਡਮਟਾਲ ’ਚ ਇਕ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦੇ 2 ਪੁੱਤਰ ਅਤੇ ਇਕ ਧੀ ਹੈ। 5-6 ਮਹੀਨੇ ਪਹਿਲਾਂ ਉਸਦੀ ਧੀ ਸੁਜੇਤਾ ਨੇ ਗੌਰਵ ਉਰਫ ਗੌਰੀ ਪੁੱਤਰ ਚਾਂਦੀ ਰਾਮ ਡੀਡਾ ਸਾਂਸੀਆਂ ਨਾਲ ਵਿਆਹ ਕਰਵਾਇਆ ਸੀ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਜਦ ਉਹ ਆਪਣੇ ਘਰ ਦੇ ਬਾਹਰ ਗਲੀ ’ਚ ਝਾੜੂ ਮਾਰ ਰਹੀ ਸੀ ਤਾਂ ਸੰਤੋਸ਼ ਕੁਮਾਰੀ ਉਰਫ ਘੋਨਾ ਪਤਨੀ ਸੋਨਾ ਤੇ ਉਸਦਾ ਮੁੰਡਾ ਲਵ, ਜਿਨ੍ਹਾਂ ਦੇ ਹੱਥਾਂ ’ਚ ਦਾਤਰ ਫੜ੍ਹੇ ਹੋਏ ਸਨ, ਉਸ ਵੱਲ ਆਏ। 

ਉਸ ਨੇ ਦੱਸਿਆ ਕਿ ਉਹ ਡਰ ਕੇ ਘਰ ਚਲੀ ਗਈ। ਸੰਤੋਸ਼ ਕੁਮਾਰੀ ਅਤੇ ਉਸਦੇ ਮੁੰਡੇ ਨੇ ਘਰ ’ਚ ਕੁਝ ਹੋਰ ਵਿਅਕਤੀਆਂ ਨੂੰ ਬੁਲਾਇਆ ਅਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸਦੇ ਦਿਓਰ ਨੇ ਉਸਨੂੰ ਦੀਨਾਨਗਰ ਹਸਪਤਾਲ ਪਹੁੰਚਾਇਆ। ਇਹ ਪਤਾ ਚਲਿਆ ਕਿ ਕੁਝ ਹੋਰ ਲੋਕਾਂ ਨਾਲ ਮਿਲ ਕੇ ਦੂਜੇ ਸਮੂਹ ਦੇ ਦੋ ਘਰਾਂ ਨੂੰ ਅੱਗ ਲਾ ਦਿੱਤੀ, ਜਿਸ ਕਾਰਨ 2 ਦੋਪਹੀਆ ਵਾਹਨ ਸੜ ਗਏ। ਇਕ ਘਰ ’ਚ ਕਾਫ਼ੀ ਦੀ ਭੰਨਤੋੜ ਕੀਤੀ ਗਈ। ਦੋ ਧਿਰਾਂ ’ਚੋਂ 4 ਲੋਕ ਜ਼ਖਮੀ ਹੋਏ।

ਡੀ. ਐੱਸ. ਪੀ, ਮਹੇਸ਼ ਸੈਣੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਰੋਜ਼ੀ ਦੀ ਪਤਨੀ ਗੁਲਸ਼ਨ ਦੇ ਬਿਆਨਾਂ ਦੇ ਆਧਾਰ ’ਤੇ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ। ਦੂਸਰੀ ਧਿਰ ਸੋਨਾ ਪੁੱਤਰ ਬਿਸ਼ਨ ਦਾਸ ਦੇ ਬਿਆਨਾਂ ’ਤੇ 9 ਅਣਪਛਾਤੇ ਵਿਅਕਤੀਆਂ ਸਮੇਤ 28 ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਅਜੇ ਤੱਕ ਕਿਸੇ ਵੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਪੁਲਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


rajwinder kaur

Content Editor

Related News