ਦੀਨਾਨਗਰ ਵਿਖੇ ਬੰਦ ਕੀਤੇ ਗਏ ਸੀ-60 ਫਲਾਈਓਵਰ ਨੂੰ ਖੋਲ੍ਹੇ ਜਾਣ ਦੀ ਉੱਠੀ ਮੰਗ
Sunday, Mar 02, 2025 - 11:13 PM (IST)

ਦੀਨਾਨਗਰ (ਹਰਜਿੰਦਰ ਗੋਰਾਇਆ)- ਦੀਨਾਨਗਰ ਤੋਂ ਬਹਿਰਾਮਪੁਰ ਰੋਡ 'ਤੇ ਬਣੇ ਫਲਾਈਓਵਰ ਦੇ ਹੇਠਾਂ ਰੇਲਵੇ ਫਾਟਕ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤੇ ਜਾਣ ਦੇ ਵਿਰੋਧ ’ਚ ਅਤੇ ਫਾਟਕ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਲੋਕਾਂ ਨੇ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਸਟੇਸ਼ਨ ਸੁਪਰਡੈਂਟ ਨੂੰ ਮੰਗ ਪੱਤਰ ਦੇ ਕੇ ਬੰਦ ਕੀਤੇ ਗਏ ਸੀ-60 ਰੇਲਵੇ ਫਾਟਕ ਨੂੰ ਆਵਾਜਾਈ ਲਈ ਖੋਲ੍ਹਣ ਦੀ ਮੰਗ ਕੀਤੀ।
ਇਸ ਮੌਕੇ ਸੁਖਵਿੰਦਰ ਸਿੰਘ ਪਾਹੜਾ ਨੇ ਕਿਹਾ ਕਿ ਰੇਲਵੇ ਫਾਟਕ ਉੱਪਰ ਫਲਾਈਓਵਰ ਬਣਨ ਕਾਰਨ ਬਾਹਰੀ ਲੋਕਾਂ ਨੂੰ ਤਾਂ ਸਹੂਲਤ ਮਿਲੀ ਹੈ, ਪਰ ਫਲਾਈਓਵਰ ਬਣਨ ਮਗਰੋਂ ਫਲਾਈਓਵਰ ਹੇਠਲੇ ਸੀ-60 ਰੇਲਵੇ ਫਾਟਕ ਨੂੰ ਬੰਦ ਕਰ ਦਿੱਤੇ ਜਾਣ ਨਾਲ ਆਲੇ-ਦੁਆਲੇ ਦੇ ਖੇਤਰ ਦੇ 150 ਦੇ ਲਗਭਗ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਪਾਲਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਸੱਜਰੀ ਵਿਆਹੀ ਨੇ ਸਹੁਰੇ ਘਰ ਆਉਣ ਦੇ ਹਫ਼ਤੇ ਬਾਅਦ ਹੀ ਚਾੜ੍ਹ'ਤਾ ਚੰਨ, ਜਾਣ ਤੁਸੀਂ ਵੀ ਕਰੋਗੇ 'ਤੌਬਾ-ਤੌਬਾ'
ਇਸ ਤੋਂ ਇਲਾਵਾ ਆਲੇ-ਦੁਆਲੇ ਦੀ ਵੱਡੀ ਆਬਾਦੀ ਨੂੰ ਵੀ ਫਾਟਕ ਦੇ ਆਰ-ਪਾਰ ਜਾਣ ਲਈ ਫਲਾਈਓਵਰ ਦੇ ਉੱਪਰੋਂ ਵਾਧੂ ਲੰਮਾ ਸਫਰ ਤੈਅ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਬਾਕੀ ਸ਼ਹਿਰ ਵਿੱਚ ਫਲਾਈਓਵਰ ਦੇ ਹੇਠਾਂ ਰੇਲਵੇ ਫਾਟਕ ਜਨਤਕ ਆਵਾਜਾਈ ਲਈ ਖੁੱਲ੍ਹਦਾ ਅਤੇ ਬੰਦ ਹੁੰਦਾ ਹੈ, ਇਸੇ ਤਰ੍ਹਾਂ ਸੀ-60 ਰੇਲਵੇ ਫਾਟਕ ਨੂੰ ਵੀ 35 ਹਜ਼ਾਰ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਖੋਲ੍ਹਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਡੱਲੇਵਾਲ ਦੇ ਮਰਨ ਵਰਤ ਦੇ 100ਵੇਂ ਦਿਨ ਦੇ ਮੱਦੇਨਜ਼ਰ ਕਿਸਾਨਾਂ ਨੇ 5 ਮਾਰਚ ਨੂੰ ਲੈ ਕੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e