ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਤੋਂ 50 ਨਸ਼ੀਲੀਆਂ ਗੋਲੀਆਂ ਬਰਾਮਦ
Friday, Jul 04, 2025 - 11:27 AM (IST)

ਗੁਰਦਾਸਪੁਰ (ਵਿਨੋਦ)- ਸਿਟੀ ਪੁਲਸ ਗੁਰਦਾਸਪੁਰ ਨੇ ਕੇਂਦਰੀ ਜੇਲ੍ਹ ’ਚ ਬੰਦ ਇਕ ਹਵਾਲਾਤੀ ਤੋਂ 50 ਨਸ਼ੀਲੀਆ ਗੋਲੀਆਂ ਬਰਾਮਦ ਹੋਣ ’ਤੇ ਹਵਾਲਾਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਵਰਿੰਦਰ ਪਾਲ ਨੇ ਦੱਸਿਆ ਕਿ ਸਰਵਣ ਸਿੰਘ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਜਦ ਜੇਲ੍ਹ ਸਟਾਫ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਬੈਰਕ ਨੰਬਰ-9-2 ਵਿਚ ਬੰਦ ਹਵਾਲਾਤੀ ਅਕਾਸ਼ਦੀਪ ਸਿੰਘ ਜੋ ਕਿ ਇਸ ਜੇਲ੍ਹ ਅੰਦਰ ਬੰਦ ਹੈ, ਦੀ ਤਾਲਾਸ਼ੀ ਕੀਤੀ ਗਈ। ਤਾਲਾਸ਼ੀ ਦੋਰਾਨ ਹਵਾਲਾਤੀ ਕੋਲੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ’ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ।