ਗੁਰਦਾਸਪੁਰ ''ਚ ਹੋਈ ਵਾਰਦਾਤ, ਹਸਪਤਾਲ ਲਿਆਂਦੇ ਜ਼ਖ਼ਮੀ ਮੁਲਜ਼ਮ ਦੀ ਡਾਕਟਰ ਨੂੰ ਨਹੀਂ ਕੋਈ ਜਾਣਕਾਰੀ
Friday, Jul 04, 2025 - 05:36 AM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ) - ਬਟਾਲਾ ਦੇ ਅਧੀਨ ਪੈਂਦੇ ਪਿੰਡ ਪੱਡਾ 'ਚ ਦੇਰ ਰਾਤ ਇੱਕ ਵਾਰਦਾਤ ਵਾਪਰੀ। ਹਾਲਾਂਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਵਾਰਦਾਤ ਨਹੀਂ ਸਗੋਂ ਪੁਲਸ ਕਾਰਵਾਈ ਸੀ ਜਿਸ 'ਚ ਪਿੰਡ ਦੇ ਰਹਿਣ ਵਾਲੇ ਨੌਜਵਾਨ ਸੁਖਰਾਜ ਸਿੰਘ ਨੂੰ ਪੁਲਸ ਨੇ ਇੱਕ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਅਤੇ ਪੁਲਸ ਉਸ ਦਾ ਐਨਕਾਊਂਟਰ ਕਰਨ ਦੀ ਫਿਰਾਕ 'ਚ ਸੀ। ਲੇਕਿਨ ਜਦੋਂ ਜ਼ਖ਼ਮੀ ਹਾਲਤ 'ਚ ਸੁਖਰਾਜ ਸਿੰਘ ਨੂੰ ਪੁਲਸ ਨੇ ਸਿਵਿਲ ਹਸਪਤਾਲ ਬਟਾਲਾ 'ਚ ਦਾਖਿਲ ਕਰਵਾਇਆ ਤਾਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਮੌਜੂਦਾ ਮੈਡੀਕਲ ਅਫ਼ਸਰ ਡਾ ਸੁਖਰਾਜ ਸਿੰਘ ਨੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ। ਇੱਥੋ ਤੱਕ ਕਿ ਉਹ ਇਸ ਤੋਂ ਅਣਜਾਣ ਦਿਸੇ ਅਤੇ ਇਹ ਸਿਵਿਲ ਹਸਪਤਾਲ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜ੍ਹੇ ਕਰਦੀ ਹੈ। ਉੱਥੇ ਹੀ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਡਾ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ 'ਚ ਇਕ ਮਰੀਜ਼ ਆਇਆ ਹੈ ਜਿਸ ਦੀ ਲੱਤ 'ਤੇ ਸੱਟ ਹੈ ਲੇਕਿਨ ਉਹ ਕਿਸ ਕਮਰੇ 'ਚ ਜੇਰੇ ਇਲਾਜ ਹੈ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਇੱਥੋ ਤੱਕ ਕਿ ਉਨ੍ਹਾਂ ਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਪੁਲਸ ਦੇ ਕਿਸ ਥਾਣੇ ਤੋਂ ਮੁਲਾਜ਼ਿਮ ਇਸ ਨੂੰ ਛੱਡ ਕੇ ਗਏ ਹਨ।