ਤੇਜ਼ ਰਫਤਾਰ ਟੈਂਪੂ ਟਰੈਵਲਰ ਨੇ ਮੋਟਰਸਾਈਕਲ ਰੇਹੜੀ ਨੂੰ ਮਾਰੀ ਜ਼ੋਰਦਾਰ ਟੱਕਰ, 2 ਦੋਸਤਾਂ ’ਚੋਂ ਇਕ ਦੀ ਮੌਤ
Friday, Jun 27, 2025 - 11:05 AM (IST)

ਬਟਾਲਾ (ਸਾਹਿਲ)- ਤੇਜ਼ ਰਫਤਾਰ ਟੈਂਪੂ ਟਰੈਵਲਰ ਵਲੋਂ ਮੋਟਰਸਾਈਕਲ ਰੇਹੜੀ ਨੂੰ ਟੱਕਰ ਮਾਰਨ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖਮੀ ਹੋਣ ਦੇ ਮਾਮਲੇ ਵਿਚ ਥਾਣਾ ਸੇਖਵਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬੀਓ ਖਿੱਚ ਲਓ ਤਿਆਰੀ, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਦੀਦਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਮੀਨਾ ਸ਼ਰਮਾ ਪਤਨੀ ਕਿਸ਼ਨ ਲਾਲ ਵਾਸੀ ਗਲਵਾ, ਜ਼ਿਲਾ ਭੀਲਵਾੜਾ (ਰਾਜਸਥਾਨ) ਹਾਲ ਵਾਸੀ ਬੈਕਸਾਈਡ ਅਜੀਤ ਪੈਲੇਸ ਗੁਰਦਾਸਪੁਰ ਨੇ ਲਿਖਵਾਇਆ ਹੈ ਕਿ ਉਸਦਾ ਪਤੀ ਕਿਸ਼ਨ ਲਾਲ ਆਪਣੇ ਦੋਸਤ ਰਤਨ ਲਾਲ ਪੁੱਤਰ ਸ਼ੀਤਰ ਮੱਲ ਵਾਸੀ ਖੇਮਾਣਾਂ ਜ਼ਿਲ੍ਹਾ ਭੀਲਵਾੜਾ (ਰਾਜਸਥਾਨ) ਨਾਲ ਉਸਦੀ ਟੀ.ਵੀ.ਐੱਮ ਮੋਟਰਸਾਈਕਲ ਰੇਹੜੀ ਨੰ.ਪੀ.ਬੀ.32ਈ.0997 ’ਤੇ ਸਵਾਰ ਹੋ ਕੇ ਛੋਟੇ ਘੁੰਮਣਾਂ ਤੋਂ ਗੁਰਦਾਸਪੁਰ ਨੂੰ ਆ ਰਿਹਾ ਸੀ ਅਤੇ ਪੌਣੇ ਪੰਜ ਵਜੇ ਦੇ ਕਰੀਬ ਉਸ ਨੂੰ ਪਤਾ ਲੱਗਾ ਕਿ ਪਿੰਡ ਚੌਧਰਪੁਰ ਤੋਂ ਥੋੜ੍ਹੀ ਅੱਗੇ ਹਾਈਵੇ ’ਤੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਟੈਂਪੂ ਟਰੈਵਲਰ ਨੰ.ਜੇ.ਕੇ.19.3332 ਨੇ ਉਕਤ ਮੋਟਰਸਾਈਕਲ ਰੇਹੜੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸਦੇ ਸਿੱਟੇ ਉਸਦਾ ਪਤੀ ਕਿਸ਼ਨ ਲਾਲ ਅਤੇ ਇਸਦਾ ਦੋਸਤ ਰਤਨ ਲਾਲ ਗੰਭੀਰ ਜ਼ਖਮੀ ਹੋ ਗਏ। , ਜੋ ਉਸ ਨੂੰ ਪਤਾ ਲੱਗਾ ਕਿ ਉਕਤ ਟੈਂਪੂ ਟਰੈਵਲਰ ਨੂੰ ਕੇਵਲ ਸਿੰਘ ਪੁੱਤਰ ਚੰਦੂ ਸਿੰਘ ਵਾਸੀ ਰੇਸ਼ਮਗੜ੍ਹ ਕਾਲੋਨੀ, ਜੰਮੂ ਚਲਾ ਰਿਹਾ ਸੀ। ਜਦਕਿ ਰੇਹੜੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨੇ 9 ਮਹੀਨੇ ਦੀ ਗਰਭਵਤੀ ਨੂੰ ਦਿੱਤੀ ਦਰਦਨਾਕ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ
ਔਰਤ ਨੇ ਅੱਗੇ ਲਿਖਵਾਇਆ ਹੈ ਕਿ ਉਸ ਨੇ ਐਂਬੂਲੈਂਸ ਰਾਹੀਂ ਆਪਣੇ ਪਤੀ ਤੇ ਇਸਦੇ ਦੋਸਤ ਰਤਨ ਲਾਲ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਇਲਾਜ ਲਈ ਅੰਮ੍ਰਿਤਸਰ ਲਿਜਾ ਰਹੇ ਸੀ ਕਿ ਰਸਤੇ ਵਿਚ ਉਸਦੇ ਪਤੀ ਕਿਸ਼ਨ ਲਾਲ ਦੀ ਮੌਤ ਹੋ ਗਈ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਮ੍ਰਿਤਕ ਦੀ ਪਤਨੀ ਮੀਨਾ ਸ਼ਰਮਾ ਦੇ ਬਿਆਨ ’ਤੇ ਉਕਤ ਟੈਂਪੂ ਟਰੈਵਲਰ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8