ਧੀ ਨੇ ਕੈਪਟਨ ਅੱਗੇ ਲਾਈ ਮ੍ਰਿਤਕ ਮਾਂ-ਪਿਓ ਲਈ ਇਨਸਾਫ਼ ਦੀ ਗੁਹਾਰ, ਕਿਹਾ-'ਸੰਦੀਪ ਕੌਰ ਨੇ ਮੈਨੂੰ ਅਨਾਥ ਕਰ ਦਿੱਤਾ'
Tuesday, Oct 20, 2020 - 01:59 PM (IST)
ਅੰਮ੍ਰਿਤਸਰ: ਨਵਾਂ ਪਿੰਡ ਨਿਵਾਸੀ ਵਿਕਰਮਜੀਤ ਸਿੰਘ ਵਿੱਕੀ ਅਤੇ ਸੁਖਬੀਰ ਕੌਰ ਦੀ ਆਤਮ ਹੱਤਿਆ ਦੇ ਮਾਮਲੇ ਦੀ ਜਾਂਚ ਹੁਣ ਐੱਸ.ਆਈ.ਟੀ. ਕਰੇਗੀ। ਇਸ ਦੇ ਨਾਲ ਹੀ ਐੱਸ.ਐੱਸ.ਪੀ. ਦਿਹਾਤੀ ਧਰੁਵ ਦਹੀਆ ਨੇ ਦੋਸ਼ੀ ਐੱਸ.ਆਈ. ਸੰਦੀਪ ਕੌਰ ਦੀ ਗ੍ਰਿਫ਼ਤਾਰੀ 'ਚ ਲਾਪਰਵਾਹੀ 'ਤੇ ਜੰਡਿਆਲਾ ਗੁਰੂ ਦੇ ਡੀ.ਐੱਸ.ਪੀ. ਸੁਖਵਿੰਦਰ ਪਾਲ ਸਿੰਘ ਦੀ ਡਿਪਾਰਟਮੈਂਟਲ ਇਕਵਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਉੱਥੇ ਥਾਣਾ ਮੇਹਤਾ ਦੇ ਐੱਸ.ਐੱਚ.ਓ. ਇੰਸਪੈਕਟਰ ਸਤਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਐੱਸ.ਆਈ.ਟੀ. ਦੀ ਅਗਵਾਈ ਐੱਸ.ਪੀ. (ਡੀ) ਗੌਰਵ ਤੁਰਰਾ ਕਰਨਗੇ। ਟੀਮ 'ਚ ਡੀ.ਐੱਸ.ਪੀ. (ਡੀ) ਗੁਰਿੰਦਰ ਪਾਲ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੇ ਐੱਸ.ਆਈ. ਬਿੰਦਰਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਮੁੱਖ ਮੰਤਰੀ ਨੂੰ ਬੋਲੀ ਤਰਨਪ੍ਰੀਤ-ਸੰਦੀਪ ਕੌਰ ਨੇ ਮੈਨੂੰ ਅਨਾਥ ਕਰ ਦਿੱਤਾ, ਇਨਸਾਫ ਦਿਵਾਓ
ਮਾਮਲੇ 'ਚ ਐੱਸ.ਆਈ. ਟੀ. ਦਾ ਗਠਨ ਅਤੇ ਅਧਿਕਾਰੀਆਂ ਦੇ ਖ਼ਿਲਾਫ ਕਾਰਵਾਈ ਸੁਸਾਇਡ ਕਰਨ ਵਾਲੇ ਵਿਕਰਮਜੀਤ ਦੀ ਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਦੇ ਬਾਅਦ ਹੋਈ ਹੈ। ਮੁੱਖ ਮੰਤਰੀ ਨੇ ਸੋਮਵਾਰ ਸਵੇਰੇ ਤਤਪ੍ਰੀਤ ਕੌਰ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਸ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ। ਤਰਨਪ੍ਰੀਤ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ। ਉਸ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ ਹੈ। ਇਹ ਸਾਰਾ ਕੁੱਝ ਸਬ-ਇੰਸਪੈਕਟਰ ਸੰਦੀਪ ਕੌਰ ਦੇ ਕਾਰਨ ਅਜਿਹਾ ਹੋਇਆ ਹੈ। ਮਹਿਲਾ ਸਬ-ਇੰਸਪੈਕਟਰ ਨੇ ਉਸ ਦੇ ਪਿਤਾ ਤੋਂ ਕਰੀਬ 18 ਲੱਖ ਰੁਪਏ ਵੀ ਬਲੈਕਮੇਲ ਕਰਕੇ ਲਏ। ਤਰਨਪ੍ਰੀਤ ਨੇ ਦੋਸ਼ੀ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਬਾਬਤ ਆਈ.ਜੀ. ਐੱਸ.ਪੀ.ਐੱਸ. ਪਰਮਾਰ ਨੂੰ ਕਹਿ ਦਿੱਤਾ ਗਿਆ ਹੈ। ਇਸ ਸਾਰੇ ਮਾਮਲੇ ਨੂੰ ਉਹ ਦੇਖਣਗੇ। ਸਾਬਕਾ ਕਾਂਗਰਸੀ ਨੇਤਾ ਮਨਦੀਪ ਸਿੰਘ ਮੰਨਾ ਦਾ ਪਹਿਲ 'ਤੇ ਪੀੜਤ ਪਰਿਵਾਰ ਦੀ ਧੀ ਨਾਲ ਮੁੱਖ ਮੰਤਰੀ ਨੇ ਗੱਲ ਕੀਤੀ।
ਮੁੱਖ ਮੰਤਰੀ ਨਾਲ ਗੱਲਬਾਤ ਦੇ ਬਾਅਦ ਆਈ.ਜੀ. ਨੇ ਪੀੜਤ ਪਰਿਵਾਰ ਦੀ ਧੀ ਨਾਲ ਮੁੱਖ ਮੰਤਰੀ ਨੇ ਗੱਲ ਕੀਤੀ।
ਮੁੱਖ ਮੰਤਰੀ ਨਾਲ ਗੱਲਬਾਤ ਦੇ ਬਾਅਦ ਆਈ.ਜੀ. ਨੇ ਪੀੜਤ ਪਰਿਵਾਰ ਨੂੰ ਬੁਲਾਇਆ
ਤਤਪ੍ਰੀਤ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੇ ਬਾਅਦ ਆਈ.ਜੀ, ਐੱਸ.ਪੀ.ਐੱਸ. ਪਰਮਾਰ ਨੂੰ ਜਾਂਚ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਨਾਲ ਗੱਲ ਕਰਨ ਦੇ ਬਾਅਦ ਆਈ.ਜੀ. ਐੱਸ.ਪੀ.ਐੱਸ. ਪਰਾਰ ਨੇ ਪੀੜਤ ਪਰਿਵਾਰ ਨੂੰ ਆਪਣੇ ਕੋਲ ਬੁਲਾਇਆ। ਪਰਿਵਾਰ ਦੇ ਨਾਲ ਤਰਨਪ੍ਰੀਤ ਕੌਰ ਦੇ ਦਾਦਾ ਸਵਿੰਦਰਜੀਤ ਸਿੰਘ, ਮਨਦੀਪ ਸਿੰਘ ਮੰਨਾ ਆਦਿ ਮੌਜੂਦ ਸਨ। ਆਈ.ਜੀ. ਪਰਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਮਹਿਲਾ ਸਬ-ਇੰਸਪੈਕਟਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਸ ਦੇ ਖਿਲਾਫ਼ ਦੋ ਵਿਭਾਗੀ ਇਨਕੁਆਰੀ ਚੱਲ ਰਹੀ ਹੈ। ਪੰਜ ਟੀਮਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਬਣਾਈ ਗਈ ਹੈ।
ਮਹਿਲਾ ਸਬ-ਇੰਸਪੈਕਟਰ ਨੂੰ ਡਿਸਮਿਸ ਕਰੇ ਸਰਕਾਰ : ਮੰਨਾ
ਸਾਬਕਾ ਕਾਂਗਰਸੀ ਨੇਤਾ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਐੱਸ.ਆਈ. ਸੰਦੀਪ ਕੌਰ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਲੋਕਾਂ ਦੇ ਨਾਂ ਸੁਸਾਇਡ ਨੋਟ 'ਚ ਲਿਖੇ ਗਏ ਹਨ। ਉਨ੍ਹਾਂ ਨੇ ਮਹਿਲਾ ਐੱਸ.ਆਈ. ਨੂੰ ਡਿਸਮਿਸ ਕਰਨ ਦੀ ਵੀ ਮੰਗ ਕੀਤੀ ਹੈ।