ਅੰਮ੍ਰਿਤਸਰ: ਗਲੀ ’ਚ ਖੇਡ ਰਹੀ 5 ਸਾਲਾ ਬੱਚੀ ਨੂੰ ਵੇਖ ਬਦਲੀ ਨੀਅਤ, ਕੀਤੀ ਜਬਰ-ਜ਼ਿਨਾਹ ਦੀ ਕੋਸ਼ਿਸ਼

Saturday, Nov 06, 2021 - 06:37 PM (IST)

ਅੰਮ੍ਰਿਤਸਰ: ਗਲੀ ’ਚ ਖੇਡ ਰਹੀ 5 ਸਾਲਾ ਬੱਚੀ ਨੂੰ ਵੇਖ ਬਦਲੀ ਨੀਅਤ, ਕੀਤੀ ਜਬਰ-ਜ਼ਿਨਾਹ ਦੀ ਕੋਸ਼ਿਸ਼

ਅੰਮ੍ਰਿਤਸਰ (ਸੁਮਿਤ ਖੰਨਾ)— ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਟਾਰੀ ’ਚ 5 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਰਣਜੀਤ ਸਿੰਘ ਨੇ ਜਦੋਂ ਇਕ 5 ਸਾਲ ਦੀ ਬੱਚੀ ਨੂੰ ਗਲੀ ’ਚ ਖੇਡਦੇ ਹੋਏ ਵੇਖਿਆ ਤਾਂ ਉਸ ਦੀ ਨੀਅਤ ਬਦਲ ਗਈ। ਇਸ ਦੌਰਾਨ ਉਸ ਨੇ ਪਹਿਲਾਂ ਉਸ ਨੂੰ ਝਾਂਸੇ ’ਚ ਲਿਆ ਅਤੇ ਝਾਂਸੇ ’ਚ ਲੈ ਕੇ ਆਪਣੇ ਨਾਲ ਲੈ ਗਿਆ, ਜਿਸ ਤੋਂ ਬਾਅਦ ਉਸ ਨੇ ਉਸ ਦੇ ਨਾਲ ਛੇੜਛਾੜ ਕੀਤੀ ਅਤੇ ਬਲਾਤਕਾਰ ਕਰਨ ਦੀ ਵੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ: ਜਦੋਂ ਪੈਸੇ ਮੰਗ ਕੀਤਾ ਜਵਾਈ ਦਾ ਸਸਕਾਰ ਤੇ ਫੁੱਲ ਚੁਗਣ ਤੋਂ ਪਹਿਲਾਂ ਦੇਣੀ ਪਈ ਰਿਸ਼ਵਤ, ਜਾਣੋ ਪੂਰਾ ਮਾਮਲਾ

ਇਸ ਦੌਰਾਨ ਜਦੋਂ ਇਲਾਕੇ ਦੇ ਲੋਕ ਉਥੇ ਆ ਗਏ ਤਾਂ ਮੁਲਜ਼ਮ ਉਥੋਂ ਭੱਜ ਗਿਆ। ਇਸ ਦੌਰਾਨ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਰਣਜੀਤ ਸਿੰਘ ਰਾਣਾ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਉਥੇ ਹੀ ਉਸ ’ਤੇ ਜਬਰ-ਜ਼ਿਨਾਹ ਦੀ ਧਾਰਾ 376 ਅਤੇ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਇਕ ਘਿਨਾਉਣਾ ਕੰਮ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ


author

shivani attri

Content Editor

Related News